logo

ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਨਵਾਂ ਸਾਲ 2026 ਦੇ ਆਗਮਨ ਅਤੇ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ....ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ

ਫਰੀਦਕੋਟ: 31, ਦਸੰਬਰ ( ਕੰਵਲ ਸਰਾਂ) ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ ਨੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਨਵਾਂ ਸਾਲ 2026 ਦੀ ਆਗਮਨ ਅਤੇ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਅਤੇ ਵਧਾਈਆ ਦਿੱਤੀਆਂ ਹਨ। ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਤੇ ਦਵਿੰਦਰ ਸਿੰਘ ਸਕੱਤਰ ਨੇ ਕਿਹਾ ਪ੍ਰਮਾਤਮਾ ਨਵਾਂ ਸਾਲ ਸਾਡੇ ਸਾਰਿਆ ਲਈ ਖੁਸ਼ੀਆ ਲੈ ਕੇ ਆਵੇ ਤੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖੇ। ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀ ਗੱਲ ਕਰਦਿਆ ਉਹਨਾਂ ਨੇ ਕਿਹਾ ਇਹ ਤਿਉਹਾਰ ਸਾਡੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ ਤੇ ਸਾਨੂੰ ਸਾਰਿਆ ਨੂੰ ਰਲ ਮਿਲ ਕੇ ਮਨਾਉਣ ਦਾ ਸ਼ੰਦੇਸ਼ ਦਿੰਦੇ ਹਨ। ਬਾਂਸਲ ਨੇ ਰੋਟਰੀ ਕਲੱਬ ਬਾਰੇ ਦੱਸਿਆ ਹੋਇਆ ਕਿਹਾ ਕਿ ਇਹ ਕਲੱਬ ਪਹਿਲਾ ਹੀ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਸੰਸਥਾਂ ਹੈ ਜੋ ਬਿਨਾਂ ਕਿਸੇ ਭੇਦਭਾਵ ਨਾਲ ਕੰਮ ਕਰਦੀ ਹੈ ਅਤੇ ਹਮੇਸ਼ਾ ਇਹ ਕਲੱਬ ਦੇ ਮੈਂਬਰ ਤੇ ਅਹੁਦੇਦਾਰ ਲੋਕ ਭਲਾਈ ਦੇ ਕੰਮਾਂ ਨੂੰ ਹੀ ਤਰਜੀਹ ਦਿੰਦੇ ਹਨ ਉਹਨਾ ਨੇ ਕਿਹਾ ਕਲੱਬ ਦੇ ਸਮੂਹ ਮੈਂਬਰ ਸਹਿਬਾਨ ਵੱਲੋ ਦੇਸ਼ ਵਿਦੇਸ਼ ਵਿੱਚ ਵੱਸਦਿਆ ਨੂੰ ਨਵਾਂ ਸਾਲ ਦੇ ਆਗਮਨ ਅਤੇ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰਾਂ ਦੀਆ ਵਧਾਈਆਂ ਦਿੱਤੀਆ ਹਨ।

70
2141 views