logo

ਜੋਨ ਫਤਿਹਗੜ੍ਹ ਸਭਰਾ ਤੋਂ ਕੁਲਵਿੰਦਰ ਕੌਰ ਗਿੱਲ ਨੇ ਵੱਡੀ ਬਹੂਮਤ ਨਾਲ ਹਾਸਲ ਕੀਤੀ ਸ਼ਾਨਦਾਰ ਜਿੱਤ



🔹 ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਜ਼ਿਲ੍ਹੇ ‘ਚ ਕਾਂਗਰਸ ਹੋਈ ਮਜ਼ਬੂਤ, ਵਰਕਰਾਂ ਵਿੱਚ ਜੋਸ਼ ਦੀ ਲਹਿਰ

ਮੱਲਾਂ ਵਾਲਾ: 23 ਦਸੰਬਰ -( ਤਿਲਕ ਸਿੰਘ ਰਾਏ )- ਜਿਲ੍ਹਾ ਪ੍ਰੀਸ਼ਦ ਮੈਂਬਰ ਜੋਨ ਫਤਿਹਗੜ੍ਹ ਸਭਰਾ ਚੋਣਾਂ ਦੌਰਾਨ ਕੁਲਵਿੰਦਰ ਕੌਰ ਨੇ ਆਪਣੇ ਮੁਕਾਬਲਤੀ ਉਮੀਦਵਾਰਾਂ ਨੂੰ ਪਿੱਛੇ ਛੱਡਦਿਆਂ ਵੱਡੀ ਬਹੂਮਤ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਕਾਂਗਰਸ ਪਾਰਟੀ ਤੇ ਇਲਾਕੇ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ।
ਚੋਣ ਨਤੀਜੇ ਐਲਾਨ ਹੋਣ ਨਾਲ ਹੀ ਕੁਲਵਿੰਦਰ ਕੌਰ ਦੇ ਹਮਾਇਤੀਆਂ ਵੱਲੋਂ ਖੁਸ਼ੀਆ ਮਨਾਈਆ ਗਈਆ । ਲੋਕਾਂ ਨੇ ਇਸ ਜਿੱਤ ਨੂੰ ਇਮਾਨਦਾਰੀ, ਮਿਹਨਤ ਅਤੇ ਜਨ-ਸੇਵਾ ਪ੍ਰਤੀ ਵਚਨਬੱਧਤਾ ਦੀ ਜਿੱਤ ਕਰਾਰ ਦਿੱਤਾ।
ਕੁਲਵਿੰਦਰ ਕੌਰ ਦੀ ਜਿੱਤ ਤੇ ਪਿੰਡ ਮੱਲੂ ਵਾਲੀਏ ਵਾਲਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਘਰ ਘਰ ਜਾ ਕੇ ਆਪਣੀ ਜਿੱਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜੋਨ ਫਤਿਹਗੜ੍ਹ ਸਭਰਾ ਦੇ ਇਲਾਕੇ ਦੇ ਵਿਕਾਸ, ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਲੋਕ-ਭਲਾਈ ਦੇ ਕੰਮਾਂ ਲਈ ਪੂਰੀ ਇਮਾਨਦਾਰੀ ਤੇ ਅੱਗੇ ਵੱਧ ਚੜ੍ਹ ਕੇ ਕੰਮ ਕਰਾਉਣਗੇ । ਉਨ੍ਹਾਂ ਨੇ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ।
ਇਲਾਕੇ ਦੇ ਸਿਆਸੀ ਅਤੇ ਸਮਾਜਿਕ ਵਰਗਾਂ ਤੇ ਪਿੰਡ ਵਾਸੀਆਂ ਵੱਲੋਂ ਵੀ ਕੁਲਵਿੰਦਰ ਕੌਰ ਦੇ ਨਾਮ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਜਿੱਤ ਨੂੰ ਜੋਨ ਲਈ ਇੱਕ ਨਵੀਂ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।ਇਸ ਵਿੱਚ

3
155 views