logo

ਹੜ੍ਹਾਂ ਦੌਰਾਨ ਨਿਸ਼ਕਾਮ ਲੋਕ ਸੇਵਾ ਲਈ ਦਰਸ਼ਨ ਔਲਖ ਨੂੰ ਮਿਲਿਆ PTC ਸੇਵਾ ਸਨਮਾਨ 2025, ਸਰਪੰਚ ਗੁਰਦੇਵ ਸਿੰਘ ਗਿੱਲ ਵੱਲੋਂ ਖੁੱਲ੍ਹ ਕੇ ਸਲਾਂਘਾ



ਮੱਲਾਂਵਾਲਾ: 20 ਦਸੰਬਰ - ( ਤਿਲਕ ਸਿੰਘ ਰਾਏ )- ਪੰਜਾਬ ਵਿੱਚ ਹੜ੍ਹਾਂ ਦੇ ਭਿਆਨਕ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਨਿਸ਼ਕਾਮ ਸੇਵਾ ਕਰਨ ਵਾਲੇ ਸਮਾਜ ਸੇਵੀ ਦਰਸ਼ਨ ਔਲਖ ਨੂੰ ਪੀ ਟੀ ਸੀ ਨੈਟਵਰਕ ਵੱਲੋਂ “PTC" ਸੇਵਾ ਸਨਮਾਨ 2025” ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਨੂੰ ਮਿਲਣ ਉਪਰੰਤ ਕਿਸਾਨ ਯੂਥ ਵਿੰਗ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਰਪੰਚ ਸ੍ਰੀ ਗੁਰਦੇਵ ਸਿੰਘ ਗਿੱਲ ਵੱਲੋਂ ਦਰਸ਼ਨ ਔਲਖ ਦੀ ਖੁੱਲ੍ਹ ਕੇ ਸਲਾਂਘਾ ਕੀਤੀ ਗਈ।
ਸਰਪੰਚ ਗੁਰਦੇਵ ਸਿੰਘ ਗਿੱਲ ਨੇ ਕਿਹਾ ਕਿ ਹੜ੍ਹਾਂ ਵਰਗੇ ਮੁਸ਼ਕਲ ਸਮੇਂ ਦੌਰਾਨ ਦਰਸ਼ਨ ਔਲਖ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਕੀਤੀ ਗਈ ਸੇਵਾ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ, ਖਾਣ-ਪੀਣ ਦੇ ਸਾਮਾਨ ਅਤੇ ਜ਼ਰੂਰੀ ਸਹਾਇਤਾ ਸਮੇਂ-ਸਿਰ ਪਹੁੰਚਾਉਣ ਵਿੱਚ ਦਰਸ਼ਨ ਔਲਖ ਦਾ ਯੋਗਦਾਨ ਸਮਾਜ ਲਈ ਮਿਸਾਲ ਬਣਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸੱਚੇ ਸੇਵਾਦਾਰਾਂ ਦਾ ਹੌਸਲਾ ਵਧਾਉਂਦੇ ਹਨ ਅਤੇ ਹੋਰ ਲੋਕਾਂ ਨੂੰ ਵੀ ਲੋਕ ਸੇਵਾ ਵੱਲ ਪ੍ਰੇਰਿਤ ਕਰਦੇ ਹਨ। ਸਰਪੰਚ ਗਿੱਲ ਨੇ ਆਸ ਜਤਾਈ ਕਿ ਭਵਿੱਖ ਵਿੱਚ ਵੀ ਦਰਸ਼ਨ ਔਲਖ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਅਗਵਾਈ ਕਰਦੇ ਰਹਿਣਗੇ।
ਇਸ ਮੌਕੇ ਇਲਾਕੇ ਦੇ ਲੋਕਾਂ ਅਤੇ ਵੱਖ-ਵੱਖ ਸਮਾਜਿਕ ਵਰਗਾਂ ਵੱਲੋਂ ਵੀ ਦਰਸ਼ਨ ਔਲਖ ਨੂੰ ਮਿਲੇ PTC ਸੇਵਾ ਸਨਮਾਨ 2025 ਦੀ ਭਰਪੂਰ ਸਲਾਂਘਾ ਕੀਤੀ ਗਈ ਅਤੇ ਉਨ੍ਹਾਂ ਦੇ ਲੋਕ ਸੇਵਾ ਵਾਲੇ ਜਜ਼ਬੇ ਨੂੰ ਸਲਾਮ ਕੀਤਾ ਗਿਆ।

1
36 views