logo

ਇਫਕੋ ਵੱਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਵੈਟਨਰੀ ਕੈਂਪ ਦਾ ਆਯੋਜਨ



ਫ਼ਰੀਦਕੋਟ 18 ਦਸੰਬਰ (ਨਾਇਬ ਰਾਜ)

ਦੁਨੀਆ ਦੀ ਸਭ ਤੋਂ ਵੱਡੀ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਅੱਜ ਪਿੰਡ ਸ਼ੇਰ ਸਿੰਘ ਵਾਲਾ ਸਥਿਤ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਵੈਟਨਰੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਸ੍ਰੀ ਸੁਰਜੀਤ ਮੱਲ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਅਤੇ ਸ਼੍ਰੀਮਤੀ ਸੁਖਮੀਨ ਕੌਰ ਵੈਟਨਰੀ ਅਫਸਰ ਫਰੀਦਕੋਟ ਸਨ। ਕੈਂਪ ਦੀ ਅਗਵਾਈ ਸ੍ਰੀ ਗੁਰਵਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਵੱਲੋਂ ਕੀਤੀ ਗਈ।

ਇਸ ਮੌਕੇ ਇਫਕੋ ਦੇ ਫੀਲਡ ਅਫਸਰ ਸ੍ਰੀ ਸ਼ੁਭਮ ਬੰਸਲ ਨੇ ਕਿਸਾਨਾਂ ਨੂੰ ਨੈਨੋ ਯੂਰੀਆ, ਨੈਨੋ ਡੀਏਪੀ, ਜੈਵਿਕ ਖਾਦਾਂ ਸਮੇਤ ਇਫਕੋ ਦੇ ਹੋਰ ਉਤਪਾਦਾਂ ਅਤੇ ਗਤੀਵਿਧੀਆਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਸ੍ਰੀ ਸੁਰਜੀਤ ਮੱਲ ਨੇ ਪਸ਼ੂਆਂ ਨਾਲ ਸੰਬੰਧਿਤ ਆਮ ਬਿਮਾਰੀਆਂ, ਉਨ੍ਹਾਂ ਦੀ ਸੰਭਾਲ ਅਤੇ ਇਲਾਜ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।

ਕੈਂਪ ਦੌਰਾਨ ਇਫਕੋ ਵੱਲੋਂ ਪਸ਼ੂਆਂ ਦੀਆਂ ਆਮ ਸਮੱਸਿਆਵਾਂ ਲਈ ਵਰਤੀ ਜਾਣ ਵਾਲੀਆਂ ਦਵਾਈਆਂ ਕਿਸਾਨਾਂ ਨੂੰ ਮੁਫ਼ਤ ਵੰਡੀਆਂ ਗਈਆਂ। ਇਸ ਵੈਟਨਰੀ ਕੈਂਪ ਵਿੱਚ ਲਗਭਗ 70 ਕਿਸਾਨਾਂ ਨੇ ਭਾਗ ਲਿਆ।
ਅੰਤ ਵਿੱਚ ਸ੍ਰੀ ਰਾਜਵਿੰਦਰ ਸਿੰਘ, ਸਕੱਤਰ ਸਹਿਕਾਰੀ ਸਭਾ ਵੱਲੋਂ ਕੈਂਪ ਵਿੱਚ ਸ਼ਾਮਲ ਹੋਏ ਸਾਰੇ ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

0
35 views