logo

ਮਹਾ ਮੰਡਲੇਸ਼ਵਰ 1008 ਸਵਾਮੀ ਕਮਲਾ ਨੰਦ ਗਿਰੀ ਜੀ ਨੂੰ ਮਿਲੇ ਫਰੈਂਡਜ਼ ਕਲੱਬ ਫਰੀਦਕੋਟ ਦੇ ਮੈਂਬਰ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ...ਸੰਜੀਵ ਮੌਂਗਾ

ਫਰੀਦਕੋਟ:19,ਦਸੰਬਰ( ਕੰਵਲ ਸਰਾਂ) ਅੱਜ ਸਥਾਨਕ ਰੋਜ਼ ਇਨਕਲੇਵ (ਸੁਖੀਜਾ ਕਲੋਨੀ) ਫਰੀਦਕੋਟ ਵਿਖੇ ਸਥਿਤ ਮੰਦਰ ਸ਼੍ਰੀ ਮਹਾਮਰਿਤੁੰਜਯ ਮਹਾਦੇਵ ਮੰਦਿਰ ਵਿਖੇ ਸੰਜੀਵ ਮੋਂਗਾ ਜੀ ਦੀ ਰਹਿਨੁਮਾਈ ਹੇਠ ਫਰੈਂਡਜ਼ ਕਲੱਬ ਦੇ ਮੈਂਬਰ ਮਹਾ ਮੰਡਲੇਸ਼ਵਰ 1008 ਸਵਾਮੀ ਕਮਲਾ ਨੰਦ ਗਿਰੀ ਜੀ ਨੂੰ ਮਿਲੇ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਜੀਵ ਮੋਂਗਾ ਨੇ ਸੁਆਮੀ ਜੀ ਨੂੰ ਅਨੰਦਿਆਣਾ ਗਊਸ਼ਾਲਾ ਫਰੀਦਕੋਟ ਵਿਖੇ ਮਿਤੀ 01 ਜਨਵਰੀ 2026 ਨੂੰ ਗੁੜ ਚੋਕਰ ਅਤੇ ਹਰੇ ਪੱਠਿਆਂ ਦੀ ਸੇਵਾ ਬਾਰੇ ਜਾਣੂ ਕਰਵਾਇਆ। ਸੁਆਮੀ ਜੀ ਨੇ ਸ਼੍ਰੀ ਮਹਾਮਰਿਤੁੰਜਯ ਮਹਾਦੇਵ ਮੰਦਿਰ ਰੋਜ਼ ਇਨਕਲੇਵ ਫਰੀਦਕੋਟ ਵਿਖੇ 31 ਦਸੰਬਰ 2025 ਨੂੰ ਹੋ ਰਹੇ ਪ੍ਰੋਗਾਰਮ ਬਾਰੇ ਦੱਸਿਆ ਅਤੇ ਫਰੈਂਡਜ਼ ਕਲੱਬ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਹੋਣ ਲਈ ਕਿਹਾ। ਮਹਾਂ ਮੰਡਲੇਸ਼ਵਰ 1008 ਸਵਾਮੀ ਕਮਲਾ ਨੰਦ ਗਿਰੀ ਜੀ ਨੇ ਕਿਹਾ ਸ੍ਰੀ ਦੁਰਗਾ ਸਤੂਤੀ ਦੇ ਪਾਠ ਦਾ ਆਰੰਭ 8.00 ਵਜੇ ਸ਼ਾਮ ਨੂੰ ਸ਼ੁਰੂ ਹੋਵੇਗਾ ਤੇ ਨਵੇ ਸਾਲ ਦੇ ਆਗਮਨ ਤੱਕ ਚਲੇਗਾ। ਯਾਦ ਰਹੇ ਕਿ ਮਿਤੀ 09 ਦਸੰਬਰ ਤੋ ਮੰਦਰ ਵਿਖੇ ਪਹਿਲਾਂ ਤੋ ਹੀ ਪੂਜਨੀਕ ਗੁਰੂ ਸ੍ਰੀ ਸਦਗੁਰੂ ਦੇਵ ਜੀ ਦੇ ਅੰਮ੍ਰਿਤ ਪ੍ਰਵਚਨ ਚੱਲ ਰਹੇ ਹਨ ਅਤੇ ਅਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਮੈਂਬਰ ਦਰਸ਼ਨ ਲਾਲ ਚੁੱਘ, ਕੇ.ਪੀ ਸਿੰਘ ਸਰਾਂ,ਦੀਪ ਰਾਧੇ ਰਾਧੇ,ਤਰਸੇਮ ਕਟਾਰੀਆ, ਗੌਤਮ ਬਾਂਸਲ, ਰਾਕੇਸ਼ ਸੱਚਦੇਵਾ,ਅਜੈ ਬਾਂਸਲ ਰਿਟਾਇਰਡ ਐਕਸੀਅਨ, ਰਾਕੇਸ਼ ਮੋਂਗਾ,ਨਰੇਸ਼ ਬਾਂਸਲ,ਜਤਿਨ ਮੋਂਗਾ ਆਦਿ ਮੈਂਬਰ ਮੌਜੂਦ ਸਨ।

10
67 views