logo

ਜਲੰਧਰ ਦੇ 2 ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਬੀਤੇ ਦਿਨ ਅੰਮ੍ਰਿਤਸਰ ਚ ਮਿਲੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਨੇ ਪੂਰਾ ਅੰਮ੍ਰਿਤਸਰ ਸਹਿਰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਉਪਰੰਤ ਸਾਰੇ ਸਕੂਲਾਂ ਚ ਅੱਧੇ ਦਿਨ ਬਾਦ ਛੁੱਟੀ ਕਰ ਦਿੱਤੀ ਗਈ ਸੀ ਤੇ ਨਾਲ ਹੀ ਅਗਲੇ ਦਿਨ ਦੀ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ। ਮੇਲ ਆਉਣ ਤੋ ਬਾਦ ਪੂਰੇ ਅੰਮ੍ਰਿਤਸਰ ਵਿੱਚ ਪੁਲਿਸ ਪ੍ਰਸ਼ਾਸਨ ਨੇ ਰਾਤ ਦਿਨ ਇਕ ਕਰਕੇ ਪੂਰੀ ਤਨਦੇਹੀ ਨਾਲ ਸਰਚ ਅਭਿਆਨ ਚਾਲੂ ਕੀਤਾ ਤੇ ਸਾਰੇ ਸਕੂਲਾ ਨੂੰ ਚੈੱਕ ਕੀਤਾ। ਇਸ ਤੋ ਬਾਦ ਇਕ ਹੋਰ ਮੇਲ ਆਈ ਜਿਸ ਵਿੱਚ ਜਲੰਧਰ ਦੇ 2 ਵੱਡੇ ਸਕੂਲ ਜੋ ਕੇ ਆਈ ਵੀ ਵਾਏ ਸਕੂਲ ਤੇ ਸੇਂਟ ਜੋਸੇਫ ਕਾਨਵੈਂਟ ਸਕੂਲ ਤੇ ਨਾਲ ਹੀ ਰੇਲ ਟਰੈਕ ਨੂੰ ਵੀ ਉਡਾਉਣ ਦੀ ਮਿਲੀ ਧਮਕੀ।

1
57 views