logo

ਸਿਵਲ ਪੈਨਸ਼ਨਰਜ ਐਸੋਸੀਏਸ਼ਨ ਫਰੀਦਕੋਟ ਵੱਲੋ ਨੈਸ਼ਨਲ ਪੈਨਸ਼ਨਰ ਦਿਵਸ 17 ਦਸੰਬਰ ਨੂੰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ..ਖੀਵਾ

ਸਿਵਲ ਪੈਨਸ਼ਨਰਜ ਐਸੋਸੀਏਸ਼ਨ (ਰਜਿ.) ਫਰੀਦਕੋਟ ਪੰਜਾਬ ਵੱਲੋ ਨੈਸ਼ਨਲ ਪੈਨਸ਼ਨਰ ਦਿਵਸ 17 ਦਸੰਬਰ ਨੂੰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ..ਇੰਦਰਜੀਤ ਸਿੰਘ ਖੀਵਾ
ਫਰੀਦਕੋਟ:14,ਫਰੀਦਕੋਟ (ਕੰਵਲ ਸਰਾਂ/ ਗੌਤਮ ਬਾਂਸਲ)ਸਿਵਲ ਪੈਨਸ਼ਨਰਜ ਐਸੋਸੀਏਸ਼ਨ (ਰਜਿ.) ਫਰੀਦਕੋਟ ਪੰਜਾਬ ਵੱਲੋ ਨੈਸ਼ਨਲ ਪੈਨਸ਼ਨਰ ਦਿਵਸ 17 ਦਸੰਬਰ ਨੂੰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ। ਨੈਸ਼ਨਲ ਪੈਨਸ਼ਨਰ ਦਿਵਸ ਦਾ ਸਮਾਗਮ ਇੰਦਰਜੀਤ ਸਿੰਘ ਖੀਵਾ ਜੋ ਪ੍ਰਧਾਨ ਸਿਵਲ ਪੈਨਸ਼ਨਰਜ ਐਸੋਸੀਏਸ਼ਨ (ਰਜਿ.) ਫਰੀਦਕੋਟ ਦੀ ਯੋਗ ਅਗਵਾਈ ਵਿੱਚ ਅਤੇ ਸਮੂਹ ਅਹੁਦੇਦਾਰਾਂ ਅਤੇ ਮੈਬਰਾਂ ਵੱਲੋ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਦਲਬੀਰ ਸਿੰਘ ਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਹੋਣਗੇ।ਇਹ ਸਮਾਗਮ ਸਕੂਲ ਵਿੱਚ ਮਿਤੀ 17 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋ 1.30 ਵਜੇ ਤੱਕ ਚਲੇਗਾ।ਇਸ ਮਹੱਤਵਪੂਰਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੰਦਰਜੀਤ ਸਿੰਘ ਖੀਵਾ ਨੇ ਸਾਰੇ ਸਿਵਲ ਪੈਨਸ਼ਨਰਜ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸਮੇ ਸਿਰ ਸਮਾਗਮ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕਰਨ ਚਾਹ ਅਤੇ ਲੰਗਰ ਦਾ ਮੈਬਰਾਂ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ।

24
1652 views