logo

ਪੰਚਾਇਤ ਸੰਮਤੀ ਦਿਹਾਤੀ ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸੁਖਮੰਦਰ ਸਿੰਘ ਦੇ ਹੱਕ ਵਿੱਚ ਮੀਟਿੰਗਾਂ ਦਾ ਸਿਲਸਿਲਾ ਹੋਇਆ ਸ਼ੁਰੂ ਚੋਣ ਨਿਸ਼ਾਨ ਮਿਲਿਆ ਕਰੇਨ .

ਫਰੀਦਕੋਟ:6,ਦਸੰਬਰ (ਕੰਵਲ ਸਰਾਂ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਵੱਲੋ ਪੰਚਾਇਤ ਸੰਮਤੀ ਦਿਹਾਤੀ ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸੁਖਮੰਦਰ ਸਿੰਘ ਦੇ ਹੱਕ ਵਿੱਚ ਅੱਜ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਫਰੀਦਕੋਟ ਵਿਖੇ ਇੱਕ ਵਿਸ਼ੇਸ਼ ਮੀਟਿੰਗ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਚਾਇਤ ਸੰਮਤੀ ਫਰੀਦਕੋਟ ਦਿਹਾਤੀ ਤੋਂ ਅਜ਼ਾਦ ਉਮੀਦਵਾਰ ਸੁਖਮੰਦਰ ਸਿੰਘ ਆਪਣੇ ਸਾਥੀਆ ਸਮੇਤ ਮੀਟਿੰਗ ਵਿਚ ਪਹੁੰਚੇ। ਸ.ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਅਤੇ ਸੁਖਵੀਰ ਸਿੰਘ ਸਮਰਾ ਵੱਲੋ ਸ.ਸੁਖਮੰਦਰ ਸਿੰਘ ਨੂੰ ਸਿਰਪਾਓ ਪਾਏ ਗਏ ਤੇ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਜਿਲਾਂ ਚੋਣ ਅਫਸਰ ਫਰੀਦਕੋਟ ਵੱਲੋ ਅੱਜ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਸੁਖਮੰਦਰ ਸਿੰਘ ਜੋ ਦਿਹਾਤੀ ਫਰੀਦਕੋਟ ਤੋੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਪੰਥ ਦੇ ਸਾਂਝੇ ਅਜ਼ਾਦ ਉਮੀਦਵਾਰ ਹਨ ਨੂੰ ਚੋਣ ਨਿਸ਼ਾਨ ਕਰੇਨ ਮਿਲਿਆ ਹੈ। ਮੀਟਿੰਗ ਵਿੱਚ ਆਉਣ ਵਾਲੇ ਸਮੇਂ ਵਿੱਚ ਕੀ ਕੀ ਕੰਮ ਕਰਨੇ ਹਨ ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਦੇ ਨਾਲ ਹੀ ਮਿਤੀ 07 ਦਿਨ ਐਤਵਾਰ ਨੂੰ ਗਿਆਨੀ ਜੈਲ ਸਿੰਘ ਮਾਰਕੀਟ ਵਿਖੇ ਸਾਰੇ ਮੈਂਬਰ ਇੱਕਤਰ ਹੋ ਰਹੇ ਹਨ । ਸਾਰੇ ਮੈਂਬਰ ਨੂੰ ਭੋਲੂਵਾਲਾ ਸਾਹਿਬ ਨੇ ਅਪੀਲ ਕੀਤੀ ਸਾਰੇ ਮੈਂਬਰ ਸਾਥੀਆ ਸਮੇਤ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ। ਮੀਟਿੰਗ ਵਿੱਚ ਪ੍ਰਿਤਪਾਲ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ,ਜਗਜੀਵਨ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਹਰਦਿਆਲੇ ਵਾਲਾ,ਗੁਰਜੰਟ ਸਿੰਘ ਪਿੰਡ ਸਿਰਸੜੀ ਅਤੇ ਸੁਖਵੀਰ ਸਿੰਘ ਸਮਰਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਬਰਾੜ,ਜਸਪਾਲ ਸਿੰਘ ਬਰਾੜ,ਬਲਕਰਨ ਸਿੰਘ ਸ਼ਿਮਰੇ ਵਾਲਾ,ਅਮਰੀਕ ਸਿੰਘ, ਭਗਵੰਤ ਸਿੰਘ ਸਿੱਧੂ,ਕੇ.ਪੀ.ਸਿੰਘ ਸਰਾਂ,ਮਨਦੀਪ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ, ਸੁਰਜੀਤ ਸਿੰਘ ਸੋਨੂੰ,ਹਰਵੰਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਗੋਪੀ,ਲਵਦੀਪ,ਪੱਪੀ,ਦਿਲਬਾਗ ਸਿੰਘ ਬਾਗੀ,ਸੁਖਦੇਵ ਸਿੰਘ ਖਾਲਸਾ, ਸੁਖਵੀਰ ਸਿੰਘ, ਰਣਜੀਤ ਸਿੰਘ ਸੇਠੀ,ਜਗਦੇਵ ਸਿੰਘ, ਜਸਵੰਤ ਸਿੰਘ ਅਤੇ ਸੁਖਪਾਲ ਸਿੰਘ ਆਦਿ ਹਾਜ਼ਰ ਸਨ।

95
2926 views