logo

ਰੋਟੇਰੀਅਨ ਭੁਪੇਸ਼ ਮਹਿਤਾ ਡਿਸਟ੍ਰਿਕ ਗਵਰਨਰ ਰੋਟਰੀ ਕਲੱਬ ਵੱਲੋ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨਵੇਂ ਕਲੱਬ ਦੀ ਚਾਰਟਰ ਸੈਰੇਮਨੀ 01 ਦਸੰਬਰ ਨੂੰ ...ਅਸ਼ਵਨੀ ਬਾਂਸਲ

ਫਰੀਦਕੋਟ: 30,ਨਵੰਬਰ (ਕੰਵਲ ਸਰਾਂ) ਰੋਟਰੀ ਇੰਟਰਨੈਸ਼ਨਲ ਕਲੱਬ ਜੋ ਸਮਾਜ ਭਲਾਈ ਦੇ ਕੰਮ ਕਰਨ ਵਿੱਚ ਮੋਹਰੀ ਸੰਸਥਾ ਹੈ। ਫਰੀਦਕੋਟ ਵਿੱਚ ਖਾਸ ਕਰਕੇ ਰੋਟਰੀ ਕਲੱਬ ਵੱਲੋਂ ਅਨੇਕਾ ਕੈਂਸਰ ਅਵੇਅਰਨੈੱਸ ਕੈੰਪ ਲਗਾਏ ਗਏ ਅਤੇ ਹੋਰ ਸਮਾਜ ਭਲਾਈ ਦੇ ਕੰਮ ਅਸ਼ਵਨੀ ਬਾਂਸਲ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਹਨ। ਫਰੀਦਕੋਟ ਦੇ ਰੋਟੇਰੀਅਨ ਵਿੱਚ ਇਸ ਗੱਲ ਦੀ ਖੁਸ਼ੀ ਪਾਈ ਜਾ ਰਹੀ ਹੈ ਕਿ ਭੁਪੇਸ਼ ਮਹਿਤਾ ਡਿਸਟ੍ਰਿਕ 3090 ਗਵਰਨਰ ਰੋਟਰੀ ਇੰਟਰਨੈਸ਼ਨਲ ਵੱਲੋ ਲੇਡੀਜ਼ ਦੇ ਨਵਾਂ ਕਲੱਬ ਦੀ ਸ਼ੁਰੂਆਤ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਅਤੇ ਦਵਿੰਦਰ ਸਿੰਘ ਪੰਜਾਬ ਮੋਟਰਜ਼ ਜਰਨਲ ਸਕੱਤਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਸਥਾਨਕ ਆਫੀਸਰ ਕਲੱਬ ਫਰੀਦਕੋਟ ਵਿਖੇ ਮਿਤੀ 01 ਦਸੰਬਰ ਨੂੰ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਭੁਪੇਸ਼ ਮਹਿਤਾ ਡਿਸਟ੍ਰਿਕ ਗਵਰਨਰ 3090 ਰੋਟਰੀ ਇੰਟਰਨੈਸ਼ਨਲ ਹੋਣਗੇ ਅਤੇ ਨਵੇ ਲੇਡੀਜ਼ ਕਲੱਬ,ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੀ ਸ਼ੁਰੂਆਤ ਕਰਨਗੇ। ਇਸ ਨਵੇਂ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਜਿੰਨਾਂ ਮੈਬਰ ਸਹਿਬਾਨ ਨੂੰ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਅਹੁਦੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਵਿੱਚ ਸ੍ਰੀਮਤੀ ਮੰਜੂ ਸੁਖੀਜਾ ਚਾਰਟਰ ਪ੍ਰਧਾਨ, ਸ੍ਰੀ ਮਤੀ ਸੁਰਿੰਦਰਪਾਲ ਕੌਰ ਸਰਾਂ ਨੂੰ ਚਾਰਟਰ ਸੈਕਟਰੀ,ਤਜਿੰਦਰ ਪਾਲ ਕੌਰ ਮਾਨ ਚਾਰਟਰ ਕੈਸ਼ੀਅਰ ਅਤੇ ਸ਼ੁਕਲਾ ਸੇਠੀ ਆਈ.ਐਸ.ਓ. ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਜਿੰਨਾਂ ਮੈਂਬਰਾਂ ਨੂੰ ਇਹਨਾਂ ਅਹੁਦਿਆਂ ਨਾਲ ਨਿਵਾਜਿਆ ਗਿਆ ਇਹ ਪਹਿਲਾ ਹੀ ਸਮਾਜ ਭਲਾਈ ਦੇ ਕੰਮ ਕਰਨ ਵਿੱਚ ਮੋਹਰੀ ਸਥਾਨ ਰੱਖਦੇ ਹਨ। ਜਦ ਨਵ ਗਠਿਤ ਕੀਤੇ ਜਾ ਰਹੇ ਕਲੱਬ ਪ੍ਰਧਾਨ ਸ੍ਰੀਮਤੀ ਮੰਜੂ ਸੁਖੀਜਾ ਨਾਲ ਗੱਲ ਕੀਤਾ ਤਾਂ ਉਹਨਾਂ ਨੇ ਕਿਹਾ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਬੜੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ ਤੇ ਆਪਣੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਰੋਟਰੀ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਵਿਚ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ।

33
1168 views