logo

ਬੀ ਬੀ ਐਮ ਬੀ ਡੈਲੀਵੇਜ ਯੂਨੀਅਨ ਵਲੋਂ ਪ੍ਰਧਾਨ ਰਾਜਵੀਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾ ਮਸਲਿਆਂ ਨੂੰ ਲੈਕੇ ਨੰਗਲ ਦੇ ਵਿਚ ਇੱਕ ਰੋਸ਼ ਮਾਰਚ ਕੱਢਿਆ ਗਿਆ

(1) ਬੀ ਬੀ ਐਮ ਬੀ ਵਿਚ ਵਿਭਾਗ ਵਿਚ ਖਾਲੀ ਪਈਆਂ ਦਰਜਾ ਚਾਰ ਦਿਆਂ ਅਸਾਮੀਆਂ ਅਧੀਨ ਲਿਆ ਕੇ ਡੈਲੀਵੇਜ ਕਿਰਤੀਆਂ ਨੂੰ ਪੱਕਿਆ ਕਿੱਤਾ ਜਾਵੇ |

(2) ਬੀ ਬੀ ਐਮ ਬੀ ਵਿਭਾਗ ਵਿਚ ਸੈਂਟਰ ਦਾ ਡੀ ਸੀ ਰੇਟ ਲਾਗੂ ਕਿਤਾ ਜਾਵੇ |
(3)ਡੈਲੀਵੇਜ ਕਿਰਤੀਆਂ ਦੀ ਤਨਖਾਹ 7ਤਰੀਕ ਤੋ ਪਹਿਲਾ ਪਾਉਣੀ ਲਾਜ਼ਮੀ ਬਣਾਇਆ ਜਾਵੇ |
ਅੱਜ ਮਿਤੀ 27/11/25 ਨੂੰ ਬੀ ਬੀ ਐਮ ਬੀ ਡੈਲੀਵੇਜ ਯੂਨੀਅਨ ਵਲੋਂ ਪ੍ਰਧਾਨ ਰਾਜਵੀਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾ ਮਸਲਿਆਂ ਨੂੰ ਲੈਕੇ ਨੰਗਲ ਦੇ ਵਿਚ ਇੱਕ ਰੋਸ਼ ਮਾਰਚ ਕੱਢਿਆ ਗਿਆ ਇਹ ਰੋਸ਼ ਮਾਰਚ ਲਾਲ ਟੈਂਕੀ ਤੋ ਸ਼ਿਰੂ ਹੋ ਕੇ ਸਟਾਫ ਕਲੱਬ ਕੋਲ ਜਾ ਕੇ ਸਮਾਪਤ ਹੋਇਆ ਜਿਸ ਵਿਚ ਸਮੂਹ ਆਗੂਆਂ ਅਤੇ ਕਿਰਤੀਆਂ ਨੇ ਹਿੱਸਾ ਲਿਆ | ਲਾਲ ਟੈਂਕੀ ਵਿਖ਼ੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੇ ਬੀ ਬੀ ਐਮ ਬੀ ਵਿਭਾਗ ਵਿਚ ਪੱਕੇ ਹੋਣ ਦੀ ਉਮੀਦ ਨੂੰ ਲੈ ਕੇ ਡੈਲੀਵੇਜ ਕਿਰਤੀ ਅਪਣੀ ਜਿੰਦਗੀ ਦਾ ਅੱਧਾ ਸਮਾਂ ਬਤੀਤ ਕਰ ਚੁੱਕੇ ਹਨ ਜਦੋ ਵੀ ਨਹਿਰ ਅਤੇ ਸਪਿਲਵੇ ਗੇਟਾਂ ਉਤੇ ਕੋਈ ਵੀ ਐਮਰਜੇਂਸੀ ਪੈਂਦੀ ਹੈ ਜਿਵੇ ਕੇ ਇਸ ਸਾਲ ਨਹਿਰ ਤੇ ਕਈ ਜਗ੍ਹਾ ਤੇ ਪਾੜ ਪਏ ਸਪਿਲਵੇ ਤੇ ਗੇਟਾਂ ਦੀ ਰਿਪੇਅਰ ਹੋਵੇ ਡੈਲੀਵੇਜ ਕਿਰਤੀ ਦਿਨ ਰਾਤ ਇੱਕ ਕਰਕੇ ਗੇਟਾਂ ਅਤੇ ਨਹਿਰ ਵਿਚ ਪਏ ਪਾੜ ਦੀ ਰਿਪੇਅਰ ਕਰਨ ਵਿਚ ਲੱਗ ਜਾਂਦੇ ਹਨ ਏਨੀ ਜਿਆਦਾ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਡੈਲੀਵੇਜ ਕਿਰਤੀਆਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਬੀ ਬੀ ਐਮ ਬੀ ਵਿਭਾਗ ਵਲੋਂ ਨਾ ਹੀ ਡੈਲੀਵੇਜ ਕਿਰਤੀਆਂ ਨੂੰ ਪੱਕੇ ਕਿੱਤਾ ਜਾ ਰਿਹਾ ਹੈ ਅਤੇ ਨਾ ਹੀ ਲਗਾਤਾਰ ਕੰਮ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਡੈਲੀਵੇਜ ਕਿਰਤੀਆਂ ਦੀ ਸਮੇਂ ਸਿਰ ਤਨਖਾਹ ਪਾਈ ਜਾਂਦੀ ਹੈ ਜਿਸ ਕਰਕੇ ਡੈਲੀਵੇਜ ਯੂਨੀਅਨ ਵਲੋਂ 27/11/25 ਨੂੰ ਰੋਸ਼ ਮਾਰਚ ਕੱਢਣ ਲਈ ਮਜਬੂਰ ਹੋਣਾ ਪਿਆ ਯੂਨੀਅਨ ਪ੍ਰਧਾਨ ਰਾਜਵੀਰ ਸਿੰਘ ਨੇ ਕਿਹਾ ਜੇ ਕਰ ਡੈਲੀਵੇਜ ਕਿਰਤੀਆਂ ਨੂੰ ਕੰਮ ਤੋ ਹਟਾਇਆ ਗਿਆ ਤਾਂ ਸੰਗਰਸ਼ ਨੂੰ ਹੋਰ ਤੇਜ ਕਰਨਾ ਪਵੇਗਾ ਅਤੇ ਚੀਫ ਦਫਤਰ ਮੂਹਰੇ ਲਗਾਤਾਰ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ ਇਹ ਧਰਨਾ ਉਦੋ ਤੱਕ ਜਾਰੀ ਰਹੂਗਾ ਜਦੋ ਤੱਕ ਡੈਲੀਵੇਜ ਕਿਰਤੀਆਂ ਨੂੰ ਪੱਕਿਆ ਨਹੀਂ ਕਿਤਾ ਜਾਂਦਾ ਜਿਸ ਦੀ ਜਿੰਮੇਵਾਰੀ ਬੀ ਬੀ ਐਮ ਬੀ ਵਿਭਾਗ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ
ਮੌਜੂਦ ਮੈਂਬਰ : ਕੈਲਾਸ਼, ਰਮਨ, ਗੁਰਚਰਨ, ਗੁਰਜਿੰਦਰ, ਬਲਕਾਰ, ਸੁਖਵੀਰ, ਜਸਵਿੰਦਰ, ਅਨਿਲ, ਨਿਰਜ਼, ਜਸਵੀਰ, ਮੁੱਕੇਸ਼, ਰਿਸ਼ੀਰਾਜ, ਜੈ ਪ੍ਰਕਾਸ਼, ਇੰਦਰਾਜ, ਇੰਦਲ, ਸੁਭਾਸ਼,ਕੁਲਵੰਤ ਹਰਜਿੰਦਰ ਆਦਿ ਹਾਜਿਰ ਸਨ

16
1438 views