logo

ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ’ਚ ਦੰਦਾਂ ਦੀ ਬਿਮਾਰੀਆਂ ਦਾ ਵਿਸ਼ਾਲ ਕੈਂਪ 1 ਦਸੰਬਰ ਨੂੰ...


ਫ਼ਰੀਦਕੋਟ, 28 ਨਵੰਬਰ 25( ਨਾਇਬ ਰਾਜ)-

ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲਿਆਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਆਮ ਲੋਕਾਂ ਨੂੰ ਦੰਦਾਂ ਦੀਆਂ ਬੀਮਾਰੀਆਂ ਤੋਂ ਮੁਕਤੀ ਦੁਆਉਣ ਲਈ ਨਿਰੰਤਰ ਦੰਦਾਂ ਦੇ ਚੈੱਕਅੱਪ ਅਤੇ ਇਲਾਜ ਦੇ ਕੈਂਪ ਲਗਾਉਣ ਵਾਲੇ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵੱਲੋਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦ ਦਿਵਸ ਨੂੰ ਸਮਰਪਿਤ ਮੁਫ਼ਤ ਦੰਦਾਂ ਦਾ ਵਿਸ਼ਾਲ ਕੈਂਪ 1 ਦਸੰਬਰ, ਦਿਨ ਸੋਮਵਾਰ ਨੂੰ ਸਵੇਰੇ 9:30 ਵਜੇ ਤੋਂ 3:00 ਵਜੇ ਤੱਕ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਦੱਸਿਆ ਕੈਂਪ ਦੌਰਾਨ ਨਕਾਰਾ ਹੋਏ ਦੰਦ ਕੱਢੇ ਜਾਣਗੇ, ਦੰਦਾਂ ਦੀ ਖੋਡਾਂ ਭਰੀਆਂ ਜਾਣਗੀਆਂ, ਬੱਚਿਆਂ ਦੀ ਦੰਦਾਂ ਦੀ ਹਰ ਬੀਮਾਰੀ ਦਾ ਇਲਾਜ ਕੀਤਾ ਜਾਵੇਗਾ, ਦੰਦਾਂ ਦੀ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਇਲਾਜ ਲਈ ਕੋਈ ਫ਼ੀਸ ਨਹੀਂ ਹੋਵੇਗੀ। ਕੇਵਲ ਦੰਦਾਂ ਦਾ ਐੱਕਸਰੇ ਅੱਧੇ ਰੇਟਾਂ ਤੇ ਕੀਤੇ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਮਰੀਜ਼ਾਂ ਨੂੰ ਇਸ ਕੈਂਪ ਦਾ ਲਾਭ ਲੈਣ ਵਾਸਤੇ ਸਮੇਂ ਸਿਰ ਪਹੁੰਚ ਕੇ ਕੈਂਪ ਦਾ ਉੱਠਾਉਣ ਲਈ ਅਪੀਲ ਕੀਤੀ ਹੈ।

0
0 views