
ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਪ੍ਰੋਗਰਾਮਾਂ ਦੇ ਟੈਕਨੀਕਲ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਦਾ ਕੀਤਾ ਵਿਸ਼ੇਸ਼ ਸਨਮਾਨ...
ਫ਼ਰੀਦਕੋਟ 27, ਨਵੰਬਰ ,(ਨਾਇਬ ਰਾਜ)
-
ਫ਼ਿਰਦੌਸ ਰੰਗਮੰਚ ਫ਼ਰੀਦਕੋਟ, ਪੰਜਾਬੀ ਸੰਗੀਤ ਨਾਟਕ ਅਕੈਡਮੀ, ਆਈ ਕੈਨਵਸ ਪ੍ਰੋਡਕਸ਼ਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਵੇਂ ਨਾਟਕ ਮੇਲੇ ਦੇ ਚੌਥੇ ਦਿਨ ਓਪਨ ਏਅਰ ਥੀਏਟਰ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਫ਼ਿਰਦੌਸ ਰੰਗਮੰਚ ਡਾਇਰੈਕਟਰ ਰਾਜਿੰਦਰ ਬੁਲਟ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਆਉਂਦੇ ਦਿਨਾਂ ’ਚ ਹੋਰ ਮਿਆਰੀ ਨਾਟਕਕਾਰਾਂ ਦੇ ਨਾਟਕ ਨਿਰੰਤਰ ਕਰਵਾਏ ਜਾਣਗੇ।ਨਾਟਕ ਮੇਲੇ ਦੇ ਚੌਥੇ ਦਿਨ ਮੁੱਖ ਮਹਿਮਾਨ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਲ ਹੋਏ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਪ੍ਰਿੰਸੀਪਲ ਡਾ.ਐੱਸ.ਐੱਸ.ਬਰਾੜ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪ੍ਰਿੰਸੀਪਲ, ਰੰਗਕਰਮੀ, ਸਾਹਿਤਕਾਰ ਕੁਮਾਰ ਜਗਦੇਵ ਸਿੰਘ ਬਰਾੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦੇ ਪ੍ਰਿੰਸੀਪਲ ਦਰਸ਼ਨ ਸਿੰਘ, ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਦੇ ਪ੍ਰਿੰਸੀਪਲ ਡਾ.ਵੀਰਪਾਲ ਕੌਰ, ਡਾ.ਰਾਜੇਸ਼ ਮੋਹਨ ਪ੍ਰਿੰਸੀਪਲ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਗੀਤਕਾਰ/ਲੋਕ ਗਾਇਕ ਸੁਰਜੀਤ ਗਿੱਲ, ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ, ਅਗਾਂਹਵਧੂ ਅਧਿਆਪਕ ਅਮਨਪ੍ਰੀਤ ਸਿੰਘ ਬਰਾੜ, ਫ਼ਿਲਮ ਨਿਰਦੇਸ਼ਕ ਰਾਜਿੰਦਰ ਕੁਮਾਰ ਫ਼ਿਰੋਜ਼ਪੁਰ, ਪ੍ਰਿੰਸੀਪਲ ਨਰਿੰਦਰ ਕੌਰ ਬਾਬਾ ਜੀਵਨ ਸਿੰਘ ਪਬਲਿਕ ਸਕੂਲ ਫ਼ਰੀਦਕੋਟ, ਪ੍ਰੋ.ਜਸਬੀਰ ਕੌਰ, ਪ੍ਰੋ.ਸੁਖਵਿੰਦਰ ਸਿੰਘ, ਪ੍ਰੋ.ਗੁਰਪਿੰਦਰ ਸਿੰਘ ਸ਼ਾਮਲ ਹੋਏ।ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੰਚ ਦੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਨਾਟਕ ਕਲਾ ਰਾਹੀਂ ਸਮਾਜ ਨੂੰ ਆਪਣੇ ਵਿਰਸੇ ਨਾਲ ਜੋੜ ਸਕਦੇ ਹਾਂ। ਉਨ੍ਹਾਂ ਕਿਹਾ ਅਜੋਕੇ ਦੌਰ ’ਚ ਮੰਨੋਰੰਜਨ ਦੇ ਬਹੁਤ ਸਾਰੇ ਸਾਧਨ ਹਨ। ਪਰ ਅੱਜ ਵੀ ਅਸਲ ਆਨੰਦ ਮੰਚ ਤੇ ਕਲਾਕਾਰਾਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਨੂੰ ਮਾਣਨ ਨਾਲ ਮਿਲਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ.ਐੱਸ.ਐੱਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਕਿਹਾ ਨੌਜਵਾਨ ਪੀੜ੍ਹੀ ਨੂੰ ਸਾਹਿਤ ਅਤੇ ਸੱਭਿਆਚਾਰਕ ਨਾਲ ਜੋੜਨ ’ਚ ਨਾਟਕ ਹਮੇਸ਼ਾ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸ ਮੌਕੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਪ੍ਰੋਗਰਾਮਾਂ ਦੇ ਟੈਕਨੀਕਲ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਇਸ ਮੌਕੇ ਮੰਚ ਦਾ ਧੰਨਵਾਦ ਕਰਦਿਆਂ ਕਿਹਾ ਨਾਟਕ ਸਾਡੇ ਸਿਸਟਮ ਦੀਆਂ ਕਮੀਆਂ, ਖੁਸ਼ੀਆਂ ਨੂੰ ਬਿਆਨ ਕਰਨ ਲਈ ਵਧੀਆ ਵਿਧਾ ਹੈ। ਉਨ੍ਹਾਂ ਇਸ ਨਾਟਕ ਮੇਲੇ ਦੇ ਸਮੂਹ ਕਲਾਕਾਰਾਂ ਤੇ ਨਾਟਕ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਨਾਟ ਕਲਾ ਨੂੰ ਵੱਧ ਤੋਂ ਵੱਧ ਮਾਣਨ ਵਾਸਤੇ ਉਤਸ਼ਾਹਿਤ ਕੀਤਾ। ਚੌਥੇ ਦਿਨ ਦੇ ਨਾਟਕ ਮੇਲੇ ਦੀ ਸ਼ੁਰੂਆਤ ਸੁਰ ਆਂਗਣ ਦੇ ਕਲਾਕਾਰਾਂ ਨੇ ਧਾਰਮਿਕ ਗੀਤ ਕੀਤੀ ਤੇ ਫ਼ਿਰ ਕਰੀਬ ਸਾਹਿਤਕ ਗੀਤਾਂ ਨੂੰ ਸੰਗੀਤ ਸੂਝ ਦੀ ਚਾਸ਼ਨੀ ’ਚ ਡੋਬ ਕੇ ਗਾਉਂਦਿਆਂ ਹਾਜ਼ਰੀਨ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ। ਇਸ ਮੌਕੇ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਦੀ ਟੀਮ ਵੱਲੋਂ ਸੰਸਾਰ ਦੇ ਨਾਮਵਰ ਨਾਟਕਕਾਰ ਸੈਮੁਅਲ ਬਰਕਲੇ ਬੈਕੇਟ ਦੁਆਰਾ ਲਿਖੇ ਅਤੇ ਪੰਜਾਬ ਦੇ ਨਾਮੀ ਨਾਟਕਕਾਰ ਡਾ.ਕੁਲਬੀਰ ਮਲਿਕ ਵੱਲੋਂ ਨਿਰਦੇਸ਼ਤ ਨਾਟਕ ‘ਵੋਟਿੰਗ ਫ਼ਾਰ ਗੋਦੋ’ ਬਹੁਤ ਹੀ ਸਫ਼ਲਤਾ ਨਾਲ ਖੇਡਿਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਮ ਲੋਕਾਂ ਦੀ ਮਾਨਸਿਕ ਦਸ਼ਾ ਨੂੰ ਬਿਆਨ ਕਰਦੇ ਇਸ ਨਾਟਕ ਰਾਹੀਂ ਸਮਾਜ ਦੇ ਤਾਣੇ-ਬਾਣੇ ਸਬੰਧੀ ਬਹੁਤ ਸਾਰੇ ਸੁਆਲ ਰੱਖੇ ਗਏ। ਇਸ ਗੰੁਝਲਦਾਰ ਵਿਸ਼ੇ ਨੂੰ ਸ਼ਾਨਦਾਰ ਨਿਰਦੇਸ਼ਨਾਂ ਤੇ ਅਦਾਕਾਰਾਂ ਦੀ ਸੁਭਾਵਿਕ ਅਦਾਕਾਰੀ ਸਦਕਾ ਫ਼ਰੀਦਕੋਟੀਆਂ ਨੇ ਰੱਜ ਕੇ ਮਾਣਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਵੱਲੋਂ ਨਿਭਾਈ ਗਈ। ਚੌਥੇ ਦਿਨ ਦੇ ਨਾਟਕ ਦੀ ਸਫ਼ਲਤਾ ਲਈ ਫ਼ਿਰਦੌਸ ਰੰਗਮੰਚ ਦੀ ਸਮੁੱਚੀ ਟੀਮ ਨੇ ਅਹਿਮ ਭੂਮਿਕਾ ਅਦਾ ਕੀਤੀ