
ਸਰਕਾਰੀ ਹਾਈ ਸਮਾਰਟ ਸਕੂਲ ਪਿਪਲੀ ਨਵੀਂ ਵਿਖੇ 26 ਨਵੰਬਰ ਨੂੰ ਮਨਾਇਆ ਗਿਆ ਸੰਵਿਧਾਨ ਦਿਵਸ..ਰਵਿੰਦਰ ,ਨਵਦੀਪ
ਫਰੀਦਕੋਟ: 26,ਨਵੰਬਰ 25
(ਨਾਇਬ ਰਾਜ)
ਸਰਕਾਰੀ ਹਾਈ ਸਮਾਰਟ ਸਕੂਲ ਪਿਪਲੀ ਨਵੀਂ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸ਼੍ਰੀਮਤੀ ਰਵਿੰਦਰ ਕੌਰ ਮੁੱਖ ਅਧਿਆਪਕਾ ਜੀ ਦੀ ਅਗਵਾਈ ਹੇਠ 26 ਨਵੰਬਰ ਸੰਵਿਧਾਨ ਦਿਵਸ ਵਜੋਂ ਮਨਾਇਆ ਗਿਆ । ਨਵਦੀਪ ਸਿੰਘ ਨੇ ਸੰਵਿਧਾਨ ਦੀ ਪ੍ਰਸਤਾਵਨਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਬੱਚਿਆਂ ਨੂੰ ਦਿੱਤੀ । ਇਸ ਮੌਕੇ ਕੁਇਜ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਲੇਖ ਮੁਕਾਬਲੇ ਕਰਵਾਏ ਗਏ। ਕੁਇਜ ਮੁਕਾਬਲੇ ਵਿੱਚ ਪਹਿਲਾ ਸਥਾਨ ਸੀ ਟੀਮ ਨੇ ਪ੍ਰਾਪਤ ਕੀਤਾ ਜਿਸ ਦੇ ਭਾਗੀਦਾਰ ਸਨ ਪਵਨਪ੍ਰੀਤ ਕੌਰ, ਜਸਵੀਰ ਕੌਰ ਅਤੇ ਪਾਇਲਪ੍ਰੀਤ ਕੌਰ। ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਨਵਦੀਪ ਕੌਰ ਦੂਜਾ ਸਥਾਨ ਟਹਿਲ ਸਿੰਘ ਅਤੇ ਤੀਜਾ ਸਥਾਨ ਨੂਰਦੀਪ ਸਿੰਘ ਨੇ ਹਾਸਲ ਕੀਤਾ
। ਪੇਂਟਿੰਗ ਮੁਕਾਬਲੇ ਵਿੱਚ ਪਹਿਲਾਂ ਸਥਾਨ ਜਸਵੰਤ ਸਿੰਘ, ਦੂਜਾ ਸਥਾਨ ਰਣਜੋਤ ਸਿੰਘ ਅਤੇ ਤੀਜਾ ਸਥਾਨ ਪਵਨਦੀਪ ਕੌਰ ਨੇ ਹਾਸਿਲ ਕੀਤਾ । ਸਕੂਲ ਮੁਖੀ ਰਵਿੰਦਰ ਕੌਰ ਨੇ ਬੱਚਿਆਂ ਨੂੰ ਸੰਵਿਧਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਮੌਕੇ ਅਮਨਦੀਪ ਸਿੰਘ ਚੇਅਰਮੈਨ ਐਸ ਐਮ ਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਸਕੂਲ ਦੇ ਅਧਿਆਪਕ ਵੀਰਪਾਲ ਕੌਰ, ਰਿਤੂ ਮਿੱਤਲ, ਪਰਮਿੰਦਰ ਕੌਰ, ਰਮਨਦੀਪ ਕੌਰ, ਜਗਵਿੰਦਰ ਕੌਰ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ।