ਵੱਡਾ ਭ੍ਰਿਸ਼ਟਾਚਾਰ ਜੌ ਨਜਰ ਅੰਦਾਜ ਹੈ
ਕਦੇ ਬੈਂਕ ਵਿੱਚ ਵਿਆਹ ਦਾ ਕਾਰਡ ਦਿਖਾਓ ਤੇ ਨਵੇਂ 10–20 ਰੁਪਏ ਦੇ ਨੋਟਾਂ ਦੇ ਬੰਡਲ ਹੱਥੋਂ-ਹੱਥ ਮਿਲ ਜਾਂਦੇ ਸਨ।
ਅੱਜ ਹਾਲਾਤ ਇਹ ਹੋ ਗਏ ਨੇ ਕਿ ਸਿਫ਼ਾਰਿਸ਼ ਦੇ ਬਾਵਜੂਦ ਵੀ ਬੈਂਕਾਂ ਵਿੱਚ ਬੰਡਲ ਗਾਇਬ ਹਨ, ਪਰ ਬਾਹਰ ਬਾਜ਼ਾਰ ਵਿੱਚ ਉਹੀ ਬੰਡਲ 400–500 ਰੁਪਏ ਵਧਾ ਕੇ ਆਰਾਮ ਨਾਲ ਮਿਲ ਜਾਂਦੇ ਹਨ।
ਜੋ ਚੀਜ਼ ਬੈਂਕ ‘ਚ ਨਹੀਂ, ਉਹ ਬਾਹਰ ਕਿਵੇਂ?
ਸਾਫ਼-ਸਾਫ਼ ਬੈਂਕ ਕਰਮਚਾਰੀਆਂ ਤੇ ਦਲਾਲਾਂ ਦੀ ਮਿਲੀਭਗਤ ਲੱਗਦੀ ਹੈ—ਰਿਜ਼ਰਵ ਬੈਂਕ ਤੋਂ ਨਵੀਂ ਕਰੰਸੀ ਆਉਂਦੀ ਹੈ ਤੇ ਸਿੱਧੀ ਬਲੈਕ ਵਿੱਚ ਚਲੀ ਜਾਂਦੀ ਹੈ।
ਸਰਕਾਰ ਭਾਵੇਂ 10 ਰੁਪਏ ਦੇ ਸਿੱਕਿਆਂ ‘ਤੇ ਜ਼ੋਰ ਦਿੰਦੀ ਰਹੇ, ਪਰ ਵਿਆਹਾਂ ਲਈ ਨੋਟਾਂ ਦੇ ਬੰਡਲ ਹੁਣ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ।
ਇਹੀ ਸਿਸਟਮ ਦਾ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਹੈ।