ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 350 ਵਰ੍ਹੇ ਨੂੰ ਸਮਰਪਿਤ ਕਲਸਟਰ ਨੌਸ਼ਹਿਰਾ ਦੇ ਵਿਦਿਅਕ ਮੁਕਾਬਲੇ 24 ਨੂੰ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਵਰ੍ਹੇ ਸਬੰਧੀ ਕਲਸਟਰ ਪੱਧਰੀ ਵਿਦਿਅਕ ਮੁਕਾਬਲੇ ਮਿਤੀ 24-11-25 ਦਿਨ ਸੋਮਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੌਸ਼ਹਿਰਾ ਵਿਖੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਸੈਂਟਰ ਹੈਡ ਟੀਚਰ ਗੁਰਪ੍ਰੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਸਕੂਲ ਇਸ ਵਿਦਿਅਕ ਮੁਕਾਬਲੇ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚੇ ਨੂੰ ਨਾਲ ਲੈ ਮਿਤੀ 24-11-25 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੌਸ਼ਹਿਰਾ ਬਲਾਕ ਦੋਰਾਂਗਲਾ ਵਿਖੇ ਸਵੇਰੇ 9.30 ਤੱਕ ਪਹੁੰਚਣ ਲਈ ਕਿਹਾ ਗਿਆ ਹੈ । ਕਲਸਟਰ ਦੇ ਮੁਕਾਬਲੇ ਨੂੰ ਸੁਚਾਰੂ ਰੂਪ ਵਿੱਚ ਕਰਨ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਕਲਸਟਰ ਵਿੱਚੋਂ ਪਹਿਲੇ ਅਤੇ ਦੂਸਰੇ ਸਥਾਨ ਉੱਪਰ ਆਉਣ ਵਾਲੇ ਬੱਚਿਆਂ ਨੂੰ 27 ਤਰੀਕ ਨੂੰ ਬਲਾਕ ਪੱਧਰੀ ਹੋਣ ਵਾਲੇ ਮੁਕਾਬਲੇ ਚ ਲਿਜਾਇਆ ਜਾਵੇਗਾ। ਇਸ ਮੌਕੇ ਪ੍ਰੀਤੀ ਬਾਲਾ, ਜਸਬੀਰ ਕੌਰ ,ਪ੍ਰੀਆ ਸੈਣੀ ਜਗਦੀਪ ਸਿੰਘ ਮਨਜੀਤ ਕੌਰ,ਸੁਖਵਿੰਦਰ ਸਿੰਘ ,ਬਲਜਿੰਦਰ ਸਿੰਘ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ