logo

ਫਰੀਦਕੋਟ ਤੋਂ ਸ਼੍ਰੀ ਅਨੰਦਪੁਰਸ ਸਾਹਿਬ ਲਈ ਰਵਾਨਾ ਹੋਇਆ ਅਲੋਕਿਕ ਨਗਰ ਕੀਰਤਨ ਕੋਹਲੀ ਪਰਿਵਾਰ ਵੱਲੋਂ ਸੁੰਦਰ ਸਿਰੋਪਾਓ ਅਤੇ ਰੁਮਾਲੇ ਪਹਿਨਾਏ ਗਏ



ਫਰੀਦਕੋਟ:20,ਨਵੰਬਰ 25 (ਨਾਇਬ ਰਾਜ)

ਫਰੀਦਕੋਟ ਦੇ ਕਿਲਾ ਮੁਬਾਰਕ ਚੌਕ ਤੋ ਸ੍ਰੀ ਆਨੰਦਪੁਰ ਸਾਹਿਬ ਲਈ ਅੱਜ ਇੱਕ ਅਲੋਕਿਕ ਨਗਰ ਕੀਰਤਨ ਰਵਾਨਾ ਹੋਇਆ। ਪੰਜਾਬ ਦੇ ਵੱਖ-ਵੱਖ ਸ਼ਹਿਰ ਤੋ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢੇ ਜਾ ਰਹੇ ਹਨ। ਇਸ ਨਗਰ ਕੀਰਤਨ ਵਿੱਚ ਫਰੀਦਕੋਟ ਦੀਆਂ ਸਮਾਜ ਸੇਵੀ ਸੰਸਥਾਵਾਂ,ਧਾਰਮਿਕ ਸੰਸਥਾਵਾਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਗੁਰੂ ਸਾਹਿਬ ਦੇ ਨਾਮ ਦਾ ਜਾਪ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਿਲਾਂ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਕੋਹਲੀ ਆਪਣੇ ਸਾਥੀਆ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਤੇ ਭਾਈ ਘਨੱਈਆ ਚੌਕ ਵਿਖੇ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਪੰਜ ਪਿਆਰਿਆ ਨੂੰ ਸਿਰੋਪਾਓ ਭੇਟ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਪਹਿਨਾਏ ਗਏ। ਪ੍ਰਿਤਪਾਲ ਸਿੰਘ ਕੋਹਲੀ ਨੇ ਗੁਰੂ ਸਾਹਿਬ ਦਾ ਕੋਟੀ ਕੋਟ ਧੰਨਵਾਦ ਕੀਤਾ ਕਿ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾਪੂਰਵਕ ਮਨਾ ਰਹੇ ਹਾਂ। ਸਾਡੇ ਲਈ ਇਹ ਬਹੁਤ ਹੀ ਸੁਭਾਗਾ ਦਿਨ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਰੇ ਸਾਥੀਆਂ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ।

8
665 views