logo

ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਲੁਧਿਆਣਾ ਦੇ ਸਕੇਟਰ ਛਾਏ ਰਹੇ ਲੁਧਿਆਣਾ ਨੇ ਦਿੱਤੀ ਤਕੜੀ ਟੱਕਰ

ਸੰਗਰੂਰ
19 ਨਵੰਬਰ
ਬੀਤੇ ਦਿਨ ਸ਼ੁਰੂ ਹੋਈਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਬਹੁਤ ਹੀ ਦਿਲਚਸਪ ਮੁਕਾਬਲੇ ਹੋਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰਤ ਅਬਜਰਵਰ ਪਰਮਜੀਤ ਸਿੰਘ ਸੋਹੀ ਨੇ ਦੱਸਿਆ ਕਿ ਅੱਜ 500 ਮੀਟਰ ਦੇ ਮੁਕਾਬਲੇ ਹਰੇਕ ਵਰਗ ਵਿੱਚ ਕਰਵਾਏ ਗਏ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਸਕੇਟਰਾਂ ਨੇ ਅੰਡਰ11/ਅੰਡਰ 14/ਅੰਡਰ 17/ਅੰਡਰ 19 ਵਰਗ ਵਿੱਚ ਭਾਗ ਲਿਆ ਅੱਜ ਦੇ ਹੋਏ ਮੁਕਾਬਲੇ ਵਿੱਚ ਅੰਤਿਮ ਨਤੀਜੇ ਇਸ ਪ੍ਰਕਾਰ ਹੈ l ਅੰਡਰ 11 ਰੋਲਰ ਸਕੇਟਿੰਗ ਇਨ ਲਾਈਨ ਵਰਗ ਵਿੱਚ ਸਮਰਵੀਰ ਸਿੰਘ ਲੁਧਿਆਣਾ ਨੇ ਪਹਿਲਾ ਸਮਰਵੀਰ ਸਿੰਘ ਲੁਧਿਆਣਾ ਅਯਾਣ ਗਰਗ ਲੁਧਿਆਣਾ ਨੇ ਦੂਸਰਾ ਅਤੇ ਅਰਵਿੰਦਰ ਰੋਪੜ ਨੇ ਤੀਸਰਾ ਸਥਾਨ ਹਾਸਿਲ ਕਰਕੇ ਆਪਣੇ ਜ਼ਿਲ੍ਹਿਆਂ ਦਾ ਨਾਮ ਰੋਸ਼ਨ ਕੀਤਾ l ਇਸੇ ਤਰ੍ਹਾਂ ਲੜਕੀਆਂ ਦੇ 500 ਮੀਟਰ ਇਨ ਲਾਈਨ ਵਰਗ ਵਿੱਚ ਇਹ ਇਰੈਵਣਾ ਵਾਧਵਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਪਹਿਲਾ, ਵਾਨਿਆ ਮਹਾਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੂਜਾ ਅਤੇ ਕਸ਼ਿਸ਼ ਅੰਮ੍ਰਿਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾl ਅੰਡਰ 14 ਲੜਕੇ ਕੁਆਰਡਜ਼ ਵਰਗ ਵਿੱਚ ਤੇਜਸ ਮਿਸ਼ਰਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਗੋਲਡ ਪ੍ਰਭ ਨੂਰ ਸਿੰਘ ਰੋਪੜ ਨੇ ਸਿਲਵਰ ਅਤੇ ਅਰੁਸ਼ ਗੋਵਾਏ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਬਰੋਂਜ ਮੈਡਲ ਪ੍ਰਾਪਤ ਕੀਤਾl ਅੰਡਰ 17 ਲੜਕੇ ਕੂਆਰਡਜ਼ ਵਰਗ ਵਿੱਚ ਧੈਰਿਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਗੋਲਡ ਏਕਮ ਜੋਤ ਸੈਣੀ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਸਿਲਵਰ ਅਤੇ ਲਕਸ਼ਦੀਪ ਸੰਗਰੂਰ ਨੇ ਬਰੋਂਜ ਮੈਡਲ ਹੱਥ ਕੀਤਾ ਜਦ ਕਿ ਅੰਡਰ 17 ਇਨ ਲਾਈਨ ਗਰੁੱਪ ਵਿੱਚ ਭਵਿਆ ਕੰਬੋਜ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਪਹਿਲਾ ਸਿਧਾਂਤ ਭੰਡਾਰੀ ਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਦੂਸਰਾ ਅਤੇ ਇਮਾਨ ਸਿੰਘ ਗਿੱਲ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਕੁਆਰਡਜ਼ 500 ਮੀਟਰ ਰੇਸ ਵਿੱਚ ਗੁਰਨੂਰ ਕੌਰ ਸੰਗਰੂਰ ਨੇ ਪਹਿਲਾ ਵਨੀਤ ਕੌਰ ਪਟਿਆਲਾ ਨੇ ਦੂਜਾ ਅਤੇ ਯਾਮਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਅੰਡਰ 17 ਲੜਕੀਆਂ ਇਨਲਾਈਨ ਗਰੁੱਪ ਵਿੱਚ ਅਰਮਾਨ ਜਲੰਧਰ ਨੇ ਪਹਿਲਾਂ ਹਰਗੁਣ ਹੁੰਦਲ ਜਲੰਧਰ ਨੇ ਦੂਜਾ ਅਤੇ ਜੀਵਨ ਜੋਤ ਕੌਰ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅੰਡਰ 19 ਲੜਕੇ ਕੁਆਰਡਜ਼ ਵਰਗ ਵਿੱਚ ਵਨਵੀਰ ਸਿੰਘ ਸੰਗਰੂਰ ਨੇ ਪਹਿਲਾ ਚਰਚਿਤ ਸ਼ਰਮਾ ਪਟਿਆਲਾ ਨੇ ਦੂਜਾ ਅਤੇ ਸਤਨਾਮ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੇ ਇਨਲਾਈਨ ਵਰਗ ਵਿੱਚ ਵਰਦਾਨ ਗੋਰਾਇਆ ਲੁਧਿਆਣਾ ਨੇ ਪਹਿਲਾ ਵੰਸ਼ ਰਾਵਤ ਲੁਧਿਆਣਾ ਨੇ ਦੂਜਾ ਅਤੇ ਗਗਨਵੀਰ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਡਰ 19 ਲੜਕੀਆਂ ਕੁਆਰਡਜ਼ ਵਰਗ ਵਿੱਚ ਖੁਸ਼ਦੀਪ ਕੌਰ ਲੁਧਿਆਣਾ ਨੇ ਪਹਿਲਾ ਪ੍ਰਗਿਆ ਗਰੋਵਰ ਪਟਿਆਲਾ ਨੇ ਦੂਜਾ ਅਤੇ ਤਸਵੀ ਗੁਲਾਟੀ ਫਤਿਹਗੜ੍ਹ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਅੰਡਰ 19 ਇਨਲਾਈਨ ਵਰਗ ਵਿੱਚ ਜਪਲੀਨ ਕੌਰ ਸੋਹੀ ਲੁਧਿਆਣਾ ਨੇ ਪਹਿਲਾ, ਅਰਸ਼ਨੂਰ ਕੌਰ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਦੂਜਾ ਅਤੇ ਅੰਚਿਤ ਕੌਰ ਰੈਲੀ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਜਿਲੇ ਦਾ ਨਾਮ ਰੋਸ਼ਨ ਕੀਤਾ ਜੇਤੂਆਂ ਨੂੰ ਮੈਡਲ ਅਜੀਤ ਪਾਲ ਸਿੰਘ ਸਟੇਟ ਆਰਗਨਾਈਜ਼ਰ ਕਮੇਟੀ ਮੈਂਬਰ ਮੁੱਖ ਮਹਿਮਾਨ ਵੱਲੋਂ ਬੱਚਿਆਂ ਨੂੰ ਦਿੱਤੇ ਗਏ l ਇਸ ਮੌਕੇ ਸਕੇਟਿੰਗ ਕੋਚ ਅਮਨਦੀਪ ਸਿੰਘ, ਹਨੀ, ਗੁਰਦੀਪ ਸਿੰਘ ਅਮਨਦੀਪ, ਨਰੇਸ਼ ਕੁਮਾਰ, ਜਗਸੀਰ ਸਿੰਘ ,ਪ੍ਰਭਜੀਤ ਸਿੰਘ ਅਤੇ ਮਨੀਸ਼ ਕੁਮਾਰ ਹਾਜ਼ਰ ਸਨ l

3
818 views