
ਸਵ.ਮਹਿੰਦਰ ਸਿੰਘ ਗਿੱਲ ਦੀ ਯਾਦ ਚ ਵੰਡੀਆਂ ਬਲੇਜ਼ਰ, ਕੋਟੀਆਂ, ਬੂਟ ਅਤੇ ਜੁਰਾਬਾਂ..
ਫ਼ਰੀਦਕੋਟ, 7 ਨਵੰਬਰ ( ਕੰਵਲ ਸਰਾਂ)-ਪੱਖੀ ਖੁਰਦ ਜਿਲ੍ਹਾ ਫ਼ਰੀਦਕੋਟ ਵਿਖੇ ਸਵ. ਮਹਿੰਦਰ ਸਿੰਘ ਗਿੱਲ ਦੀ ਯਾਦ ਵਿਚ ਸਰਕਾਰੀ ਪ੍ਰਾਇਮਰੀ, ਮਿਡਲ ਸਕੂਲ ਅਤੇ ਆਂਗਨਵਾੜੀ ਸੈਂਟਰ ਚ ਪੜ੍ਹਦੇ ਸਮੂਹ ਬੱਚਿਆਂ ਨੂੰ ਕਸ਼ਮੀਰ ਸਿੰਘ ਪੱਖੀ ਖੁਰਦ ਅਤੇ ਜੰਮੂ ਸਿੰਘ (ਕਨੇਡਾ) ਦੇ ਪਰਿਵਾਰ ਵੱਲੋਂ ਵਿਦਿਆਰਥੀਆਂ ਨੂੰ ਬਲੇਜ਼ਰ, ਕੋਟੀਆਂ, ਪੈਂਟ, ਕਮੀਜ਼, ਬੂਟ, ਜੁਰਾਬਾਂ, ਟੋਪੀਆਂ ਅਤੇ ਆਂਗਨਵਾੜੀ ਦੇ ਬੱਚਿਆਂ ਗਰਮ ਸੂਟ, ਬੂਟ, ਟੋਪੀਆਂ ਅਤੇ ਜੁਰਾਬਾਂ ਵੰਡੇ ਗਏ। ਸਕੂਲ ਮੁਖੀ ਗੁਰਪ੍ਰੀਤ ਸਿੰਘ ਰੂਪਰਾ ਸਟੇਟ ਐਵਾਰਡੀ ਨੇ ਦੱਸਿਆ ਕਿ ਦਾਨੀ ਪਰਿਵਾਰ ਦਾ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਦੱਸਿਆ ਕਿ ਪਰਿਵਾਰ ਹਰ ਸਾਲ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਵੰਡਦਾ ਹੈ। ਗਿੱਲ ਪਰਿਵਾਰ ਵੱਲੋਂ ਅੰਤ ਚ ਬੱਚਿਆਂ ਨੂੰ ਰਿਫਰੈਸ਼ਮੈਂਟ ਵਜੋਂ ਪਿੰਨੀਆਂ ਵੀ ਵੰਡੀਆਂ ਗਈਆਂ। ਸਮੂਹ ਸਟਾਫ਼ ਅਤੇ ਬੱਚਿਆਂ ਵਲੋਂ ਜਲੰਧਰ ਸਿੰਘ, ਗੁਰਪ੍ਰੀਤ ਸਿੰਘ ਕਨੇਡਾ ਅਤੇ ਬਲਰਾਜ ਸਿੰਘ ਕਨੇਡਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਧਰਮਿੰਦਰ ਸਿੰਘ ਵਿਰਕ, ਮਨਜੀਤ ਸਿੰਘ, ਰਾਜਪਾਲ ਸਿੰਘ ਸਤਵਿੰਦਰ ਕੌਰ, ਰਿੰਪਲ, ਮਾਧਵੀ, ਅਮਨਦੀਪ ਕੌਰ ਤੋਂ ਇਲਾਵਾ ਮਾਸਟਰ ਅਣਖ ਸਿੰਘ, ਸੁਖਚਰਨ ਸਿੰਘ ਚੇਅਰਮੈਨ ਮਾਰਕਿਟ ਕਮੇਟੀ, ਗੁਰਚਰਨ ਸਿੰਘ, ਬਚਿੰਤ ਸਿੰਘ, ਓਂਕਾਰ ਸਿੰਘ, ਸੇਵਕ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਕੁਮਾਰ, ਪ੍ਰਗਟ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ ਰਾਜਾ, ਜਸਵਿੰਦਰ ਸਿੰਘ, ਬੂਟਾ ਸਿੰਘ ਹਾਜ਼ਰ ਸਨ।