logo

ਬਾਬਾ ਬੰਦਾ ਬਹਾਦਰ ਕਾਲਜ ਆਫ ਨਰਸਿੰਗ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਨੇ ਕੈਂਸਰ ਅਵੇਅਰਨੈੱਸ ਟਾਕ ਦਾ ਕੀਤਾ ਅਯੋਜਿਨ...ਅਸ਼ਵਨੀ ਬਾਂਸਲ, ਦਵਿੰਦਰ ਪੰਜਾਬ ਮੋਟਰਜ਼

ਫਰੀਦਕੋਟ: 7,ਨਵੰਬਰ (ਕੰਵਲ ਸਰਾਂ) ਇੱਥੇ ਸਥਾਨਕ ਬਾਬਾ ਬੰਦਾ ਬਹਾਦਰ ਕਾਲਜ ਆਫ ਨਰਸਿੰਗ ਫਰੀਦਕੋਟ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਤੇ ਕਲੱਬ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਦੇ ਅਗਵਾਈ ਵਿੱਚ ਕੈਂਸਰ ਅਵੇਅਰਨੈੱਸ ਟਾਕ ਦਾ ਆਯੋਜਨ ਕੀਤਾ ਗਿਆ। ਇਸ ਟਾਕ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀ ਵਿਦਿਆਰਥਣ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਕੇ ਕੀਤੀ। ਇਸ ਅਵਸਰ ਤੇ ਡਾ.ਪ੍ਰਦੀਪ ਗਰਗ ਹੈਡ ਆਫ ਡਿਪਾਰਟਮੈਂਟ ਕੈਂਸਰ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਅਤੇ ਪ੍ਰੋਜੈਕਟ ਚੇਅਰਮੈਨ, ਡਾ.ਸ਼ਮੀਮ ਮੋਂਗਾ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਅਤੇ ਕੋ-ਪ੍ਰੋਜੈਕਟ ਚੇਅਰਮੈਨ,ਡਾ.ਸ਼ਸ਼ੀਕਾਂਤ ਧੀਰ ਮੁਖੀ ਬੱਚਾ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਅਤੇ ਕੋ-ਪ੍ਰੋਜੈਕਟ ਚੇਅਰਮੈਨ ਤੇ ਡਾ.ਬਿਮਲ ਗਰਗ ਡਿਸਟ੍ਰਿਕ ਚੇਅਰ ਕੈਂਸਰ ਅਵੇਅਰਨੈੱਸ"ਗਰਗ ਮਲਟੀਸਪੈਸ਼ਲਿਟੀ ਹਸਪਤਾਲ ਫਰੀਦਕੋਟ" ਨੇ ਇਸ ਟਾਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਕੈਂਸਰ ਦੀ ਭਿਆਨਕ ਬਿਮਾਰੀ ਕਿਵੇ ਹੁੰਦੀ ਹੈ ਇਸ ਤੋ ਕਿਵੇਂ ਬਚਿਆ ਜਾ ਸਕਦਾ ਦੇ ਵਿਸ਼ੇ ਤੇ ਭਰਪੂਰ ਜਾਣਕਾਰੀ ਕਾਲਜ ਦੇ ਵਿੱਚ ਪੜ੍ਹਾਈ ਕਰ ਰਹੇ ਬੱਚਿਆ ਨੂੰ ਦਿੱਤੀ ਅਤੇ ਬੱਚਿਆ ਨੂੰ ਇਸ ਬਿਮਾਰੀ ਸਬੰਧੀ ਸਵਾਲ ਜਵਾਬ ਕੀਤੇ ਗਏ । ਬੱਚਿਆ ਨੇ ਬੜੀ ਦਿਲਚਸਪੀ ਨਾਲ ਇਹਨਾਂ ਡਾਕਟਰ ਸਹਿਬਾਨ ਵੱਲੋਂ ਦਿੱਤਾ ਲੈਕਚਰਾਰ ਧਿਆਨ ਨਾਲ ਸੁਣਿਆ। ਇਹ ਕੈਂਸਰ ਅਵੇਅਰਨੈੱਸ ਟਾਕ ਰੋਟੇਰੀਅਨ ਭੁਪੇਸ਼ ਮਹਿਤਾ ਡਿਸਟ੍ਰਿਕ ਗਵਰਨਰ 2025-26 ਦੇ ਦਿਸ਼ਾ-ਨਿਰਦੇਸ਼ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਰੋਟੇਰੀਅਨ ਰਾਜੀਵ ਸੇਤੀਆ ਸਾਬਕਾ ਪ੍ਰਧਾਨ ਰੋਟਰੀ ਕਲੱਬ ਫਤਿਆਬਾਦ, ਗੁਰਮੀਤ ਸਿੰਘ ਮੌਂਗਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਫਤਿਆਬਾਦ ਅਤੇ ਹਰੀਸ਼ ਖੁਰਾਣਾ ਸਾਬਕਾ ਪ੍ਰਧਾਨ ਫਤਿਹਾਬਾਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਟਾਕ ਦੇ ਪ੍ਰੋਗਰਾਮ ਸਮੇਂ ਤਰਨਪ੍ਰੀਤ ਕੋਰ ਪ੍ਰਿੰਸੀਪਲ ਬੰਦਾ ਬਹਾਦਰ ਕਾਲਜ ਆਫ ਨਰਸਿੰਗ, ਸ਼ਾਲਿਨੀ ਡਾਇਰੈਕਟਰ ਬਾਬਾ ਬੰਦਾ ਬਹਾਦਰ ਕਾਲਿਜ ਆਫ ਨਰਸਿੰਗ,ਡਾ.ਸੁਮੀਰ ਸ਼ਰਮਾਂ ਅਤੇ ਪੁਨੀਤਇੰਦਰ ਬਾਵਾ ਚੇਅਰਮੈਨ ਬਾਬਾ ਬੰਦਾ ਬਹਾਦਰ ਕਾਲਜ ਆਫ ਨਰਸਿੰਗ ਫਰੀਦਕੋਟ ਹਾਜ਼ਰ ਹਨ। ਇਸ ਅਵਸਰ ਤੇ ਰੋਟਰੀ ਕਲੱਬ ਫਰੀਦਕੋਟ ਦੇ ਮੈਂਬਰ ਭਾਰਤ ਭੂਸ਼ਣ ਸਹਾਇਕ ਗਵਰਨਰ ਰੋਟਰੀ ਕਲੱਬ, ਕੇ.ਪੀ.ਸਿੰਘ ਸਰਾਂ,ਅਸ਼ੋਕ ਸੱਚਰ ਸੀਨੀਅਰ ਮੈਂਬਰ ਰੋਟਰੀ ਕਲੱਬ ਫ਼ਰੀਦਕੋਟ ਅਤੇ ਕੁਲਜੀਤ ਸਿੰਘ ਵਾਲੀਆ ਚਾਰਟਰਡ ਮੈਂਬਰ ਰੋਟਰੀ ਕਲੱਬ ਫ਼ਰੀਦਕੋਟ ਅਤੇ ਸਾਬਕਾ ਸਹਾਇਕ ਡਿਸਟ੍ਰਿਕ ਗਵਰਨਰ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਅਹਿਮ ਭੂਮਿਕਾ ਦਵਿੰਦਰ ਸਿੰਘ ਜਨਰਲ ਸਕੱਤਰ ਰੋਟਰੀ ਕਲੱਬ ਫਰੀਦਕੋਟ ਵੱਲੋ ਬਾਖੂਬੀ ਨਾਲ ਨਿਭਾਈ ਗਈ। ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਟਾਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਸ੍ਰੀ ਬਾਂਸਲ ਨੇ ਪੁਨੀਤਇੰਦਰ ਬਾਵਾ ਚੇਅਰਮੈਨ ਬਾਬਾ ਬੰਦਾ ਬਹਾਦਰ ਕਾਲਿਜ ਆਫ ਨਰਸਿੰਗ ਫਰੀਦਕੋਟ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ ਦੇ ਸਹਿਯੋਗ ਨਾਲ ਇਹ ਕੈਂਸਰ ਅਵੇਅਰਨੈੱਸ ਟਾਕ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ।

15
4474 views