logo

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕੇ.ਪੀ.ਸਿੰਘ ਸਰਾਂ ਨੂੰ ਨਿਯੁਕਤ ਕੀਤਾ ਪ੍ਰੈੱਸ ਸਕੱਤਰ...ਮਨਪ੍ਰੀਤ ਬਰਾੜ ਭੋਲੂਵਾਲਾ

ਫਰੀਦਕੋਟ:7,ਨਵੰਬਰ (ਕੰਵਲ ਸਰਾਂ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਜੋ ਲਿਸਟ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋ ਜਾਰੀ ਕੀਤੀ ਗਈ ਹੈ ਦੇ ਅਨੁਸਾਰ ਕੇ.ਪੀ.ਸਿੰਘ ਸਰਾਂ ਨੂੰ ਪ੍ਰੈੱਸ ਸਕੱਤਰ ਜਿਲਾ ਫਰੀਦਕੋਟ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਜਿਲਾ ਫਰੀਦਕੋਟ ਦੇ ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਵੱਲੋ ਦਿੱਤੀ ਗਈ। ਭੋਲੂਵਾਲਾ ਨੇ ਕਿਹਾ ਸਿੰਘ ਸਾਹਿਬ ਵੱਲੋ ਜਿਲਾ ਜੱਥੇਬੰਦੀ ਫਰੀਦਕੋਟ ਦੀ ਲਿਸਟ ਜਾਰੀ ਕਰਨ ਨਾਲ ਮੈਂਬਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸੇ ਹੀ ਕੜੀ ਵਿੱਚ ਸ.ਕੇ.ਪੀ ਸਿੰਘ ਸਰਾਂ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮਨਪ੍ਰੀਤ ਭੋਲੂਵਾਲਾ ਨੇ ਸਾਰੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆ ਤੇ ਕਿਹਾ ਹੁਣ ਸਮਾਂ ਹੈ ਪਾਰਟੀ ਦਿੱਤੇ ਪ੍ਰੋਗਰਾਮ ਨੂੰ ਨੇਪੜੇ ਚਾੜ੍ਹਨ ਲਈ ਇੱਕਠੇ ਹੋ ਕਿ ਕੰਮ ਕਰੀਏ ਤੇ ਪੰਥ ਦੇ ਦੋਖੀਆਂ ਨੂੰ ਕਰਾਰਾ ਜਵਾਬ ਦੇਈਏ। ਮਨਪ੍ਰੀਤ ਭੋਲੂਵਾਲਾ ਨੇ ਸਰਾਂ ਬਾਰੇ ਦੱਸਿਆ ਕਿ ਸਰਾਂ ਪਹਿਲਾ ਹੀ ਬਹੁਤ ਸਮਾਜ ਸੇਵੀ ਸੰਸਥਾਵਾ ਦੇ ਨਾਲ ਜੁੜੇ ਹੋਏ ਹਨ ਤੇ ਸਮਾਜ ਦੀ ਸੇਵਾ ਕਰ ਰਹੇ ਹਨ।

21
6309 views