logo

ਪਿੰਡ ਦੀ ਸੇਵਾ ਵਾਸਤੇ ਉੱਦਮ — ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਨੇੜੇ ਮਹੱਲਾ ਵੱਲੋਂ ਸ਼ਮਸ਼ਾਨ ਘਾਟ ਕਮੇਟੀ ਨੂੰ 21 ਹਜ਼ਾਰ ਰੁਪਏ ਦਾ ਯੋਗਦਾਨ


ਸੇਵਾ ਤੇ ਭਲਾਈ ਦੀ ਮਿਸਾਲ — ਮਹੱਲਾ ਨਿਵਾਸੀਆਂ ਵੱਲੋਂ ਸ਼ਮਸਾਨ ਘਾਟ ਲਈ ਗੱਡੀ ਖਰੀਦਣ ਲਈ ਰਾਸ਼ੀ ਭੇਟ, ਸ਼ਮਸਾਨ ਘਾਟ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਤੇ ਸਨਮਾਨ

ਮੁੱਖ ਖ਼ਬਰ:
ਅੱਜ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਨੇੜੇ ਮਹੱਲਾ ਨਿਵਾਸੀਆਂ ਵੱਲੋਂ ਪਿੰਡ ਦੀ ਤਰੱਕੀ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਦਾ ਪ੍ਰਗਟਾਵਾ ਕਰਦੇ ਹੋਏ ਸ਼ਮਸ਼ਾਨ ਘਾਟ ਕਮੇਟੀ ਨੂੰ ਗੱਡੀ ਖਰੀਦਣ ਲਈ 21,000 ਰੁਪਏ ਦਾ ਯੋਗਦਾਨ ਦਿੱਤਾ ਗਿਆ।

ਇਸ ਮੌਕੇ ਸ਼ਮਸਾਨ ਘਾਟ ਕਮੇਟੀ ਵੱਲੋਂ ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਸੇਵਾ ਭਾਵਨਾ ਪਿੰਡ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ।

ਮਹੱਲਾ ਕਮੇਟੀ ਵਿੱਚ ਸ. ਭੁਪਿੰਦਰ ਸਿੰਘ ਮਰਵਾਹਾ, ਮਧੂਦੇਵ ਮਰਵਾਹਾ, ਕਸਮੀਰ ਸਿੰਘ, ਹਰਵਿੰਦਰ ਸਿੰਘ ਧੰਜੂ, ਕਰਨ ਸਿੰਘ, ਡਾ. ਕੁਲਦੀਪ ਸਿੰਘ, ਪ੍ਰਗਟ ਸਿੰਘ, ਬਚਿੱਤਰ ਸਿੰਘ ਅਤੇ ਸ਼ਮਸ਼ੇਰ ਸਿੰਘ ਸਮੇਤ ਸਾਰੇ ਮੈਂਬਰ ਹਾਜ਼ਰ ਸਨ।
ਸ਼ਮਸਾਨ
ਘਾਟ ਕਮੇਟੀ ਵੱਲੋਂ ਸਾਰੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸਦਾ ਪਿੰਡ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ। 🙏

ਰਿਪੋਰਟ: ਡਾ. ਸਤਵਿੰਦਰ ਸਿੰਘ ਬੱਗਾ 🖊️

94
2766 views