logo

ਅੱਜ ਦਾ ਪਵਿੱਤਰ ਬਾਈਬਲ ਵਚਨ

ਪਾਪ ਨੂੰ ਮਾਰੋ, ਨਹੀਂ ਤਾਂ ਇਹ ਤੁਹਾਨੂੰ ਮਾਰ ਦੇਵੇਗਾ।

ਇਹ ਤੁਹਾਡੇ ਦਰਵਾਜ਼ੇ 'ਤੇ ਨਹੀਂ ਰੁਕੇਗਾ। ਇਹ ਤੁਹਾਡੇ ਘਰ ਨੂੰ ਭਸਮ ਕਰ ਦੇਵੇਗਾ, ਤੁਹਾਡੇ ਵਿਆਹ ਨੂੰ ਅਸ਼ੁੱਧ ਕਰ ਦੇਵੇਗਾ, ਤੁਹਾਡੇ ਬੱਚਿਆਂ ਨੂੰ ਭ੍ਰਿਸ਼ਟ ਕਰ ਦੇਵੇਗਾ, ਅਤੇ ਤੁਹਾਡੀ ਸੇਵਕਾਈ ਨੂੰ ਦਬਾ ਦੇਵੇਗਾ ਜਦੋਂ ਤੱਕ ਤੁਸੀ ਪੂਰੀ ਤਰਾ ਅੰਦਰੋਂ ਖੋਖਲੇ ਨੀ ਹੋ ਜਾਦੇਂ

ਪਾਪ ਕੋਈ ਗਲਤੀ ਨਹੀਂ ਕੀ ਤੁਸੀ ਇਹਨੂੰ ਸੰਭਾਲਣਾ ਹੈ, ਪਰ ਇਹ ਤੁਹਾਡਾ ਭਿਆਨਕ ਦੁਸ਼ਮਣ ਹੈ ਜਿਸਨੂੰ ਅਸਾਂ ਨਸ਼ਟ ਕਰਨਾ ਹੈ। ਪਰਮੇਸ਼ੁਰ ਨੇ ਕਾਇਨ ਨੂੰ ਚੇਤਾਵਨੀ ਦਿੱਤੀ (ਉਤਪਤ 4:7)''ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ। ਹਰ ਸਵੀਕਾਰ ਨਾ ਕੀਤਾ ਪਾਪ ਇਕ ਸ਼ਿਕਾਰੀ ਦੀ ਤਰ੍ਹਾ ਹੁੰਦਾਂ ਜੋ ਚੁੱਪਚਾਪ ਤੇ ਬੜੇ ਧੀਰਜ ਨਾਲ ਉਦੋ ਤੱਕ ਘਾਤ ਲਾਈ ਬੈਠਾ ਹੈ ਜਦੋ ਤੱਕ ਉਹ ਤੁਹਾਨੂੰ ਆਪਣੇ ਵੱਸ ਵਿੱਚ ਨਾ ਕਰ ਲਏ

ਸਲੀਬ ਦਿਲਾਸੇ ਲਈ ਨਹੀਂ ਬਣਾਈ ਗਈ ਸੀ। ਇਹ ਭਿਆਨਕ ਮੌਤ ਲਈ ਬਣਾਈ ਗਈ ਸੀ। ਯਿਸੂ ਮਸੀਹ ਪਾਪ ਨਾਲ ਸ਼ਾਂਤੀ ਬਣਾਉਣ ਲਈ ਨਹੀਂ ਸਗੋਂ ਇਸਨੂੰ ਮਾਰਨ ਲਈ ਮਰਿਆ ਸੀ (ਰੋਮੀਆਂ 6:6)। ਜੇ ਤੁਸੀਂ ਆਪਣੇ ਸਰੀਰ ਨੂੰ ਸਲੀਬ 'ਤੇ ਚੜ੍ਹਾਉਣ ਤੋਂ ਇਨਕਾਰ ਕਰਦੇ ਹੋ, ਤਾਂ ਤੁਹਾਡਾ ਸਰੀਰ ਤੁਹਾਡੇ ਵਿੱਚ ਹਰ ਸ਼ੁੱਧ ਚੀਜ਼ ਨੂੰ ਸਲੀਬ 'ਤੇ ਚੜ੍ਹਾ ਦੇਵੇਗਾ।

ਪੌਲੁਸ ਨੇ ਕਿਹਾ, "ਜੇ ਤੁਸੀਂ ਸਰੀਰ ਦੇ ਅਨੁਸਾਰ ਜੀਉਂਦੇ ਹੋ, ਤਾਂ ਤੁਸੀਂ ਮਰ ਜਾਓਗੇ, ਪਰ ਜੇ ਤੁਸੀਂ ਆਤਮਾ ਦੁਆਰਾ ਸਰੀਰ ਦੇ ਕੰਮਾਂ ਨੂੰ ਮਾਰ ਦਿੰਦੇ ਹੋ, ਤਾਂ ਤੁਸੀਂ ਜੀਓਗੇ" (ਰੋਮੀਆਂ 8:13)। ਇਹ ਸਲਾਹ ਨਹੀਂ ਹੈ। ਇਹ ਇੱਕ ਹੁਕਮ ਹੈ ਜੋ ਜੀਉਂਦੇ ਲੋਕਾਂ ਨੂੰ ਮੁਰਦਿਆਂ ਤੋਂ ਵੱਖ ਕਰਦਾ ਹੈ। ਕਿਉਂਕਿ "ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ੁਰ ਦੀ ਦਾਤ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਵੀ ਜੀਵਨ ਹੈ" (ਰੋਮੀਆਂ 6:23)।

ਪਾਪ ਕਦੇ ਵੀ ਜ਼ਖ਼ਮ ਦੇਣ ਉਪਰੰਤ ਸੰਤੁਸ਼ਟ ਨਹੀਂ ਹੁੰਦਾਂ ਬਲਕਿ ਇਹ ਹੌਲੀ-ਹੌਲੀ ਮਾਰਦਾ ਹੈ, ਪਰ ਇਹ ਜ਼ਰੂਰ ਮਾਰਦਾ ਹੈ। ਪਾਪ ਤੋਂ ਇੱਕੋ ਇੱਕ ਸੁਰੱਖਿਅਤ ਦੂਰੀ ਮੌਤ ਹੈ - ਜਾਂ ਤਾਂ ਤੁਹਾਡੇ ਲਈ ਮਸੀਹ ਦੀ ਮੌਤ, ਜਾਂ ਇਸ ਦੇ ਹੇਠਾਂ ਤੁਹਾਡੀ ਮੌਤ।

ਇਸ ਲਈ ਆਤਮਾ ਦੀ ਤਲਵਾਰ ਚੁੱਕੋ ਅਤੇ ਇਸਨੂੰ ਰੋਜ਼ਾਨਾ ਮਾਰੋ। ਪਾਪ ਨੂੰ ਮਾਰੋ, ਕਿਉਂਕਿ ਪਾਪ ਪਹਿਲਾਂ ਹੀ ਤੁਹਾਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ।

ਜੌਨ ਓਵਨ ਦੀ ਸਦੀਵੀ ਚੇਤਾਵਨੀ ਤੋਂ ਪ੍ਰੇਰਨਾ ਨਾਲ ਲਿਖਿਆ ਗਿਆ: "ਪਾਪ ਨੂੰ ਮਾਰੋ, ਨਹੀਂ ਤਾਂ ਪਾਪ ਤੁਹਾਨੂੰ ਮਾਰ ਦੇਵੇਗਾ।

Stephen Masih Gill

24
2455 views