
ਗੁਰਦੁਆਰਾ ਟਿੱਬੀ ਸਾਹਿਬ ਵਿਖ਼ੇ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਦੀ ਅੰਤਿਮ ਅਰਦਾਸ ਮੋਕੇ ਏ ਸੀ ਦਾ ਕਮਪ੍ਰੈਸ਼ਰ ਫਟਿਆ
ਰੂਪਨਗਰ, 3 ਜੂਨ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ 'ਚ ਅੱਜ ਜਦੋਂ ਸੰਤ ਬਾਬਾ ਖ਼ੁਸ਼ਹਾਲ ਸਿੰਘ ਨਮਿਤ ਅੰਤਿਮ ਅਰਦਾਸ ਲਈ ਸਮਾਗਮ ਚੱਲ ਰਿਹਾ ਸੀ ਤਾਂ ਹਾਲ 'ਚ ਚੱਲਦੇ ਇਕ ਪੋਰਟੇਬਲ ਏ. ਸੀ. ਦਾ ਕੰਪਰੈਸ਼ਰ ਫਟ ਗਿਆ ਜਿਸ ਕਾਰਨ ਦੋ ਮਹਿਲਾਵਾਂ ਝੁਲਸ ਗਈਆਂ ਇਕ ਮਹਿਲਾ ਦੀ ਮੌਤ, 4 ਜਣੇ ਜ਼ਖ਼ਮੀਗਈਆਂ, ਜਿਨ੍ਹਾਂ 'ਚੋਂ ਇਕ ਦੀ ਹਸਪਤਾਲ 'ਚ ਜਾ ਕੇ ਮੌਤ ਹੋ ਗਈ ਤੇ ਇਕ ਗੰਭੀਰ ਹਾਲਤ 'ਚ ਪੀ. ਜੀ. ਆਈ. ਰੈਫ਼ਰ ਕਰ ਦਿੱਤੀ ਗਈ, ਜਦ ਕਿ ਹੋਰ 10 ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਪਰਮਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਿਤਕਾ ਦੀ ਪਛਾਣ ਕਸ਼ਮੀਰ ਕੌਰ (62) ਪਤਨੀ ਸ਼ਮਸ਼ੇਰ ਸਿੰਘ ਹਰਿਗੋਬਿੰਦ ਨਗਰ ਵਜੋਂ ਹੋਈ ਹੈ। ਜਦ ਕਿ ਬਲਜੀਤ ਕੌਰ (60) ਪਤਨੀ ਨਰਿੰਦਰ ਸਿੰਘ ਵਾਸੀ ਭਲਿਆਣ ਨੂੰ ਗੰਭੀਰ ਹਾਲਤ 'ਚ ਪੀ. ਜੀ. ਆਈ. ਰੈਫ਼ਰ ਕੀਤਾ ਗਿਆ। ਹੋਰ
ਏ. ਸੀ. ਦੇ ਕੰਪਰੈਸ਼ਰ ਨੂੰ ਅੱਗ ਲੱਗਣ ਉਪਰੰਤ ਸੜਿਆ ਸਾਮਾਨ।ਜ਼ਖ਼ਮੀਆਂ 'ਚ ਸੰਨ੍ਹੀ ਐਨਕਲੇਵ ਖਰੜ ਦੀ ਭੁਪਿੰਦਰ ਕੌਰ, ਰਾਜਵਿੰਦਰ ਕੌਰ ਚੈੜੀਆਂ ਬੇਟ ਮਾਛੀਵਾੜਾ, ਚੈਂਚਲ ਸਿੰਘ ਮਲਿਕਪੁਰ, ਬਲਵਿੰਦਰ ਕੌਰ ਗੜ੍ਹਸ਼ੰਕਰ, ਗੁਰਮੀਤ ਕੌਰ ਭਲਿਆਣ, ਗੁਰਚਰਨ ਸਿੰਘ ਅਹਿਮਦਪੁਰ, ਗੁਰਚਰਨ ਸਿੰਘ ਨੂੰਹੋਂ, ਪਰਮਜੀਤ ਸਿੰਘ ਨੂੰਹੋਂ ਤੇ ਨਰਿੰਦਰ ਸਿੰਘ ਭਲਿਆਣਾ ਪਰਮਾਰ ਹਸਪਤਾਲ 'ਚ ਜ਼ੇਰੇ ਇਲਾਜ ਹਨ। ਅੱਜ ਗਰਮੀ ਤੇ ਲੋਕਾਂ ਦਾ ਇਕੱਠ ਵਧੇਰੇ ਹੋਣ ਕਰਕੇ ਸਮਾਗਮ 'ਚ ਕਈ ਪੋਰਟੇਬਲ ਏ. ਸੀ. ਲਾਏ ਹੋਏ ਸਨ ਤੇ ਦਰਵਾਜ਼ੇ ਤਾਕੀਆਂ ਵੀ ਬੰਦ ਸਨ। ਹਾਦਸਾ ਹੋਣ ਮੌਕੇ ਭਗਦੜ ਵੀ ਮੱਚ ਗਈ ਪਰ ਜਲਦੀ ਕਾਬੂ ਪਾ ਲਿਆ ਗਿਆ, ਜਿਸ ਕਰਕੇ ਕੁਝ ਲੋਕ ਮਾਮੂਲੀ ਫੱਟੜ ਹੋ ਗਏ। ਇਸ ਮੌਕੇ ਫਾਇਰ ਬ੍ਰਿਗੇਡ ਵੀ ਪੁੱਜ ਗਈ ਸੀ ਪਰ ਪਹਿਲਾਂ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ ਤੇ ਐਂਬੂਲੈਂਸਾਂ 'ਚ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਉਪਰੰਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਰੂਪਨਗਰ ਨੇ ਵੀ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਪ੍ਰਬੰਧਕਾਂ ਦੀ ਸੂਝ-ਬੂਝ ਤੇ ਅੱਗ ਨਾ ਫੈਲਣ ਕਰਕੇ ਭਿਆਨਕ ਹਾਦਸੇ ਤੋਂ ਬਚਾਅ ਹੋ ਗਿਆ।