logo

ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਤੇ ਜੂਨ 1984 ਦੇ ਚਸ਼ਮਦੀਦ ਗਵਾਹ ਗਿਆਨੀ ਮੋਹਣ ਸਿੰਘ ਚਲ ਵੱਸੇ, ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦਾ ਵਿਛੋੜਾ ਅਕਿਹ ਅਤੇ ਅਸਿਹ - ਸ੍ਰ ਸੁਖਰਾਜ ਸਿੰਘ

ਸ੍ਰੀ ਅੰਮ੍ਰਿਤਸਰ ਸਾਹਿਬ,13 ਮਈ ( ਕੰਵਲਜੀਤ ਸਿੰਘ )
ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਪੰਜ ਭੂਤਕ ਚੋਲ਼ਾ ਤਿਆਗ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਇਹਨੀਂ ਦਿਨੀਂ ਉਹ ਆਪਣੇ ਸੱਤ ਸਮੁੰਦਰੋ ਪਾਰ ਵਸਦੇ ਸਪੁੱਤਰ ਕੋਲ ਵੈਨਕੂਵਰ ਵਿਖੇ ਰਹਿ ਰਹੇ ਸਨ ਜਿਥੇ ਉਹਨਾ ਆਖ਼ਰੀ ਸਾਹ ਲਏ। ਗਿਆਨੀ ਮੋਹਣ ਸਿੰਘ ਦਾ ਜਨਮ ਰਾਏਕੋਟ ਨੇੜਲੇ ਪਿੰਡ ਰਾਜਗੜ੍ਹ ਵਿਖੇ ਹੋਇਆ। ਉਹ ਕਰੀਬ 1985 ਤੋ 1966 ਵਿਚ ਰਾਜੇ ਮਹਾਰਾਜਿਆਂ ਦੇ ਸ਼ਹਿਰ ਪਟਿਆਲਾ ਸਥਿਤ ਸੁਸ਼ੋਭਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਵਿਖੇ ਬਤੌਰ ਗ੍ਰੰਥੀ ਭਰਤੀ ਹੋਏ ਸਨ ਜਿਥੇ ਲੰਬਾ ਸਮਾਂ ਸੇਵਾ ਨਿਭਾਈ ।ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਉਹ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਚਖੰਡ ਵਾਸੀ ਸ੍ ਜਗਦੇਵ ਸਿੰਘ ਤਲਵੰਡੀ ਦੇ ਅਤਿਅੰਤ ਨਿਕਟਵਰਤੀਆਂ ਵਿਚੋਂ ਇਕ ਸਨ। ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਜੀ ਨੇ ਧਾਰਮਿਕ ਜਥੇਬੰਦੀ ਦਮਦਮੀ ਟਕਸਾਲ ਦੇ ਵੱਡੇ ਮਹਾਂਪੁਰਖ ਗੁਰਪੁਰ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪਾਸੋ ਵਿਦਿਆ ਪ੍ਰਾਪਤ ਕੀਤੀ। ਪਿਛਲੇ ਸਮੇਂ ਉਹਨਾਂ ਆਪਣੀ ਜਾਇਦਾਦ ਸ੍ਰੀ ਦਰਬਾਰ ਸਾਹਿਬ ਦੇ ਨਾਮ ਲਗਾਕੇ ਗੁਰੂ ਪ੍ਰਤੀ ਸਮਰਪਣ ਭਾਵਨਾ ਦਿਖਾਈ ਜੋ ਸਿੱਖ ਕੌਮ ਲਈ ਪ੍ਰੇਰਣਾਦਾਇਕ ਰਹੇਗੀ। ਸੇਵਾ ਅਤੇ ਤਿਆਗ ਭਾਵਨਾ, ਗੁਰੂ ਘਰ ਦੀ ਸੇਵਾ ਕਰਨ ਦਾ ਜੋ ਸੁਭਾਗ ਪ੍ਰਾਪਤ ਹੋਇਆ ਉਹ ਕਿਸੇ ਵਿਰਲੇ ਮਨੁੱਖ ਦੇ ਹਿਸੇ ਆਉਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ‌ ਸ੍ ਗੁਰੂ ਰਾਮਦਾਸ ਲੰਗਰ ਹਾਲ ਦੇ ਬਤੌਰ ਮੈਨੇਜਰ‌,ਰਹਿ ਚੁੱਕੇ ਸ੍ ਸੁਖਰਾਜ ਸਿੰਘ ਨੇ ਕਹੇ। ਜ਼ਿਕਰਯੋਗ ਹੈ ਕਿ 1990 ਵਿਚ ਬਤੌਰ ਕਲਰਕ ਭਰਤੀ ਹੋਏ ਸੁਖਰਾਜ ਸਿੰਘ ਨੇ ਦੱਸਿਆ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਅਤੇ ਮਿੰਨੀ ਪਾਰਲੀਮੈਂਟ ਵਜੋਂ ਜਾਣੀਂ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਵੱਖ ਵੱਖ ਗੁਰਦੁਆਰਾ ਸਾਹਿਬ ਜਿਨ੍ਹਾਂ ਵਿਚ ਸ੍ਰੀ ਆਨੰਦਪੁਰ ਸਾਹਿਬ ਬਤੌਰ ਐਡੀਸ਼ਨਲ ਮੈਨੇਜਰ, ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਕੱਥੂਨੰਗਲ, ਬਾਬਾ ਬੁੱਢਾ ਸਾਹਿਬ ਜੀ ਸਮਾਧ ਰਾਮਦਾਸ, ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਵਿਭਾਗਾਂ ਵਿਚ ਬਤੌਰ ਐਡੀਸ਼ਨਲ ਮੈਨੇਜਰ,ਮੀਤ ਮੈਨੇਜਰ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਮੈਨੇਜਰ ਵਜੋ ਦੀਆਂ ਲਗਾਤਾਰ ਲਗਪਗ 33 ,34 ਸਾਲ ਸੇਵਾਵਾਂ ਨਿਭਾਉਣ ਉਪਰੰਤ 2023 ਵਿਚ ਸਵੈ ਇੱਛਾ ਅਨੁਸਾਰ ਅਸਤੀਫਾ ਦੇ ਦਿੱਤਾ। ਉਹਨਾਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖੀ ਨੂੰ‌ ਹਰਿਆ ਭਰਿਆ ਅਤੇ ਪ੍ਰਫੁੱਲਿਤ ਕਰਨ ਲਈ ਪਾਏ ਯੋਗਦਾਨ ਨੂੰ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਐਸੇ ਦਰਵੇਸ਼,ਵਿਦਿਆ ਮਾਰਤੰਡ , ਰੱਬੀ ਜੋਤ ਹਜ਼ਾਰਾਂ ਸਾਲ ਬਾਅਦ ਕਿਤੇ ਵਿਰਲੇ ਟਾਂਵੇਂ ਹੀ ਜਨਮ ਲੈਂਦੇ ਹਨ।।ੳਹਨਾ ਵਿਛੜ ਚੁੱਕੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

0
0 views