ਪਿੰਡ ਨਥੇਹਾ ਨੂੰ ਨਮੂਨੇਦਾਰ ਬਣਾਉਣ ਲਈ ਸਾਬਕਾ ਡੀਆਈਜੀ ਚਹਿਲ ਤੇ ਗੁਲਜ਼ਾਰ ਇੰਦਰ ਚਾਹਲ ਨੇ ਪੰਚਾਇਤ, ਲੋਕਾਂ ਨਾਲ ਸੱਥ ਚ ਕੀਤੀ ਗੱਲਬਾਤ।
ਪਿੰਡ 'ਚ ਕੋਈ ਵੀ ਕੱਚਾ ਮਕਾਨ ਨਹੀਂ ਛੱਡਾਂਗੇ- ਗੁਲਜ਼ਾਰ ਇੰਦਰ ਸਿੰਘ ਚਹਿਲ
ਤਲਵੰਡੀ ਸਾਬੋ, 4 ਨਵੰਬਰ (ਗੁਰਜੰਟ ਸਿੰਘ ਨਥੇਹਾ)-'ਪਿੰਡ ਨਥੇਹਾ ਨੂੰ ਨਮੂਨੇਦਾਰ ਪਿੰਡਾਂ 'ਚ ਸ਼ਾਮਿਲ ਕਰਨ ਲਈ ਹੁਣੇ ਤੋਂ ਹੀ ਯਤਨ ਸ਼ੁਰੂ ਕਰਨ ਲਈ ਪਿੰਡ ਦੇ ਜੰਮਪਲ ਸਾਬਕਾ ਡੀ.ਆਈ.ਜੀ ਹਰਿੰਦਰ ਚਾਹਲ ਅਤੇ ਉਨ੍ਹਾਂ ਦੇ ਸਪੁੱਤਰ ਫ਼ਿਲਮੀ ਅਦਾਕਾਰ ਤੇ ਪ੍ਰਸਿੱਧ ਕਾਰੋਬਾਰੀ ਗੁਲਜ਼ਾਰਇੰਦਰ ਚਾਹਲ ਨੇ ਪਿੰਡ ਦੀ ਨਵੀਂ ਬਣੀ ਪੰਚਾਇਤ ਤੇ ਸਾਰੇ ਪਿੰਡ ਵਾਸੀਆਂ ਨੂੰ ਸੱਥ 'ਚ ਇਕੱਤਰ ਕਰਕੇ ਪਿੰਡ ਦੇ ਬਾਸ਼ਿੰਦਿਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਪਿੰਡ ਨੂੰ ਸ਼ਾਨਦਾਰ ਪਿੰਡ ਬਣਾਉਣ ਲਈ ਸਹਿਯੋਗ ਕਰਨ ਦਾ ਅਹਿਦ ਲਿਆ। ਇਸ ਮੌਕੇ ਪਿੰਡ ਦੀ ਸੱਥ 'ਚ ਸਰਪੰਚ ਰਾਜ ਰਾਣੀ, ਸਮਾਜ ਸੇਵੀ ਆਗੂ ਡਾ. ਸੁਖਪਾਲ ਸਿੰਘ, ਕਲੱਬ ਪ੍ਰਧਾਨ ਗੁਰਲਾਭ ਸਿੰਘ, ਕਲੱਬ ਆਗੂ ਗੁਰਪ੍ਰੇਮ ਸਿੰਘ ਤੇ ਐਨ.ਆਈ.ਆਰ ਹਰਦੀਪ ਸਿੰਘ ਚਾਹਲ ਦੀ ਅਗਵਾਈ 'ਚ ਕਰਵਾਏ ਗਏ ਸਮਾਗਮ'ਚ ਪਿੰਡ ਦੀਆਂ ਔਰਤਾਂ ਤੇ ਪਿੰਡ ਵਾਸੀਆਂ ਨੂੰ ਇਕੱਤਰ ਕਰਕੇ ਸਾਬਕਾ ਡੀ.ਆਈ.ਜੀ ਹਰਿੰਦਰ ਚਾਹਲ ਅਤੇ ਗੁਲਜਾਰ ਇੰਦਰ ਸਿੰਘ ਚਾਹਲ ਨੇ ਉਨ੍ਹਾਂ ਤੋਂ ਵਾਰੀ-ਵਾਰੀ ਉਨ੍ਹਾਂ ਦੀਆਂ ਮੰਗਾਂ ਪੁੱਛ ਕੇ ਕਿਹਾ ਕਿ ਅਸੀਂ ਪਿੰਡ ਨੂੰ ਨਮੂਨੇਦਾਰ ਪਿੰਡ ਬਣਾਉਣ ਲਈ ਆਪਣੇ ਅਤੇ ਹੋਰ ਸਮਾਜ ਸੇਵੀ ਲੋਕਾਂ ਨਾਲ ਰਲ ਮਿਲ ਕੇ ਪਿੰਡ ਨੂੰ ਇੱਕ ਨਮੂਨੇਦਾਰ ਪਿੰਡ ਬਣਾਵਾਂਗੇ ਜਿਸ ਲਈ ਪਿੰਡ 'ਚ ਜੋ ਕੱਚੇ ਘਰ ਹਨ ਉਨਾਂ ਨੂੰ ਪੱਕਾ ਬਣਾਇਆ ਜਾਵੇਗਾ, ਪਿੰਡ 'ਚ ਖੇਡ ਸਟੇਡੀਅਮ, 25 ਬਿਸਤਰਿਆਂ ਵਾਲਾ ਸਰਕਾਰੀ ਹਸਪਤਾਲ, ਪਿੰਡ ਦੀ ਵੈਰਾਨ ਪਈ ਜਮੀਨ 'ਤੇ ਨਾਨਕ ਬਗੀਚੀ ਤਹਿਤ ਮਹਿੰਗੇ ਫਲਦਾਰ ਬੂਟੇ ਲਾ ਕੇ ਸੁੰਦਰ ਬਾਗ ਬਣਾਇਆ ਜਾਵੇਗਾ। ਪਿੰਡ ਵਿਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ 11 ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਸਰਪੰਚ ਰਾਜ ਰਾਣੀ, ਡਾ. ਸੁਖਪਾਲ ਸਿੰਘ, ਮਹੰਤ ਮਿੱਠੂ ਸਿੰਘ, ਸਮੇਤ ਪਿੰਡ ਦੇ ਮੋਹਤਬਰਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਹਰੇਕ ਕੰਮ 'ਚ ਸਹਿਯੋਗ ਦੇਣ ਲਈ ਯਕੀਨ ਦਿਵਾਇਆ। ਇਸ ਮੌਕੇ ਗੁਰਪਾਲ ਸਿੰਘ ਰੰਧਾਵਾ ਥਾਣਾ ਮੁਖੀ ਜੌੜਕੀਆਂ, ਪਰਮਜੀਤ ਸਿੰਘ ਥਾਣੇਦਾਰ, ਜੁਗਰਾਜ ਸਿੰਘ ਥਾਣੇਦਾਰ, ਬਲਕਰਨ ਸਿੰਘ ਥਾਣੇਦਾਰ, ਲਾਭ ਸਿੰਘ ਮਾਸਟਰ, ਜਗਸੀਰ ਸਿੰਘ, ਕੁਲਵੰਤ ਸਿੰਘ, ਗੁਰਾਂਦਿੱਤਾ ਸਿੰਘ, ਪਵਨ ਕੁਮਾਰ (ਸਾਰੇ ਸਾਬਕਾ ਸਰਪੰਚ), ਬਿੱਕਰ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੰਘ, ਭੋਲਾ ਸਿੰਘ, ਨਾਜਰ ਰਾਮ (ਸਾਰੇ ਪੰਚ), ਮਹਾਂ ਸਿੰਘ ਸਰਪੰਚ ਰੁੜਕਾ ਕਲਾਂ, ਸ਼ਰਨਜੀਤ ਸਿੰਘ ਸਰਪੰਚ, ਮਨਦੀਪ ਸਿੰਘ ਚਾਹਲ ਨਿੱਜੀ ਸਹਾਇਕ, ਦੀਪ ਨਥੇਹਾ ਕੁਮੈਂਟੇਟਰ ਸਮੇਤ ਵੱਡੀ ਤਦਾਦ ਵਿਚ ਪਿੰਡ ਦੇ ਲੋਕ, ਔਰਤਾਂ ਤੇ ਨੌਜਵਾਨ ਮੌਜੂਦ ਸਨ।