logo

ਐਸ ਓ ਦੀ ਪ੍ਰੀਖਿਆ ਵਿੱਚੋਂ ਸਰਕਾਰੀ ਮਿਡਲ ਸਕੂਲ ਰੋਡੇ ਜੱਲੇਵਾਲਾ ਦੇ ਤਿੰਨ ਬੱਚੇ ਸਲੈਕਟ ਹੋਏ

ਮੱਲਾਂ ਵਾਲਾ : ਤਿਲਕ ਸਿੰਘ ਰਾਏ : ਇਸ ਵਾਰ ਐਸੋ ਈ ਦੀ ਪ੍ਰੀਖਿਆ ਵਿੱਚ ਸਰਕਾਰੀ ਮਿਡਲ ਸਕੂਲ ਰੋਡੇ ਜੱਲ੍ਹੇ ਵਾਲਾ ਦੇ ਤਿੰਨ ਬੱਚੇ ਸਲੈਕਟ ਹੋਏ । ਜਿਨਾਂ ਦੇ ਨਾਮ ਇਸ ਤਰਾਂ ਹਨ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ , ਅਰਮਾਨ ਸਿੰਘ ਪੁੱਤਰ ਜਸਵਿੰਦਰ ਸਿੰਘ , ਕੁਲਜਿੰਦਰ ਕੌਰ ਪੁੱਤਰੀ ਪ੍ਰਤਾਪ ਸਿੰਘ ਨੇ ਆਪਣੇ ਸਕੂਲ ਜੱਲੇ ਵਾਲਾ ਰੋਡੇ ਵਾਲਾ ਦਾ ਨਾਂ ਰੋਸ਼ਨ ਕੀਤਾ ਅਤੇ ਆਪਣੇ ਅਧਿਆਪਕ ਰਿੰਪੀ ਰਾਣੀ ਸਕੂਲ ਇਨਚਾਰਜ ਚਾਰਜ ਦਾ ਮਾਣ ਵਧਾਇਆ। ਇਹਨਾਂ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਪਲੱਸ ਟੂ ਤੱਕ ਫਰੀ ਸਿੱਖਿਆ ਦਿੱਤੀ ਜਾਵੇਗੀ। ਇਸ ਮੌਕੇ ਤੇ ਅਧਿਆਪਕਾ ਰਿੰਪੀ ਰਾਣੀ, ਦੀਪਕ ਕਥੂਰੀਆ, ਕਮਲਪ੍ਰੀਤ ਕੌਰ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਜਿੰਨੀ ਮਿਹਨਤ ਕਰਨਗੇ ਉਹਨਾਂ ਨੂੰ ਉਨਾ ਹੀ ਬਣਦਾ ਮਾਣ ਸਤਿਕਾਰ ਮਿਲੇਗਾ ਉਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਮੌਕੇ ਤੇ ਮੁਬਾਰਕ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਅਤੇ ਸਕੂਲ ਦੇ ਦੂਸਰੇ ਬੱਚਿਆਂ ਨੂੰ ਵੀ ਇਹਨਾਂ ਬੱਚਿਆਂ ਵਾਂਗ ਚੰਗੀ ਪੜ੍ਹਾਈ ਕਰਨ ਦੀ ਸਲਾਹ ਦਿੱਤੀ। ਉਹਨਾਂ ਬੱਚਿਆਂ ਨੂੰ ਕਿਹਾ ਬਿਨਾਂ ਮਤਲਬ ਤੋਂ ਮੋਬਾਇਲਾਂ ਤੋਂ ਦੂਰ ਰਹਿਣ ਅਤੇ ਨਸ਼ਾ ਰਹਿਤ ਚੰਗੇ ਅਕਸ ਵਾਲੇ ਬੱਚਿਆਂ ਦੇ ਨਾਲ ਨੇੜਤਾ ਰੱਖਣ।

2
637 views