logo

ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਮੱਲਾਵਾਲਾ ਵਿੱਚ ਮਈ ਦਿਵਸ ਮਨਾਇਆ ਗਿਆ

ਮੱਲਾਂ ਵਾਲਾ ਖ਼ਾਸ :ਤਿਲਕ ਸਿੰਘ ਰਾਏ : ਮੱਲਾਵਾਲਾ ਪਾਵਰ ਕੰਮ ਸਬ ਡਵੀਜ਼ਨ ਮੱਲਾਂ ਵਾਲਾ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਅੱਜ 1 ਮਈ ਦਿਨ ਬੁੱਧਵਾਰ ਨੂੰ ਮਈ ਦਿਵਸ ਮਨਾਇਆ ਗਿਆ।ਇਸ ਮੌਕੇ ਝੰਡੇ ਦੀ ਰਸਮ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਅਤੇ ਇੰਜਨੀਅਰ ਰੇਸ਼ਮ ਸਿੰਘ, ਜੇਈ ਅਤੇ ਇੰਜਨੀਅਰ ਰਾਕੇਸ਼ ਕੁਮਾਰ, ਜੇਈ ਅਤੇ ਇੰਜਨੀਅਰ ਗੁਰਦਿਆਲ ਸਿੰਘ ਇੰਜਨੀਅਰ ਸੁਭਾਸ਼ ਚੰਦਰ ਵੱਲੋਂ ਕੀਤੀ ਗਈ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਦਲਜੀਤ ਸਿੰਘ, ਭਗਵਤ ਸਿੰਘ, ਗੁਰਵਿੰਦਰ ਸਿੰਘ ,ਮਾਨਾ ਵੀ ਹਾਜ਼ਰ ਸਨ।

1
1034 views