logo

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

ਸਾਈਬਰ ਕ੍ਰਾਈਮ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਈ ਲੱਖ ਰੁਪਏ ਗਵਾ ਚੁੱਕੇ ਹਨ ਅਤੇ ਅਜਿਹੇ ਵਿੱਚ ਉਹ ਦੁਬਾਰਾ ਆਨਲਾਈਨ ਟ੍ਰਾਂਜੈਕਸ਼ਨ ਦੇ ਸ਼ਿਕਾਰ ਹੋਏ ਹਨ. ਪਠਾਨਕੋਟ ਬਿਨ੍ਹਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਸ਼ਹਿਰ ਦੇ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਕਢਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਂਤ ਵਿਹਾਰ ਦੇ ਵਸਨੀਕ ਕੁਨਾਲ ਬਜਾਜ ਨਾਲ ਹੋਇਆ ਪੁਰਾਣਾ ਆਨਲਾਈਨ ਧੋਖਾਧੜੀ ਦਾ ਮਾਮਲਾ ਅਜੇ ਸੁਲਝਿਆ ਵੀ ਨਹੀਂ ਸੀ ਕਿ ਉਹ ਇੱਕ ਵਾਰ ਫਿਰ ਤੋਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਉਸ ਦੇ ਖਾਤੇ ਵਿੱਚੋਂ 35 ਲੱਖ ਰੁਪਏ ਦੀ ਆਨਲਾਈਨ ਟ੍ਰਾਂਜੈਕਸ਼ਨ ਹੋ ਗਈ। ਠੱਗੀ ਦਾ ਸ਼ਿਕਾਰ ਹੋਏ ਕੁਨਾਲ ਬਜਾਜ ਨੇ ਦੱਸਿਆ ਕਿ ਉਨ੍ਹਾਂ ਦੀ ਮਿਸ਼ਨ ਰੋਡ ’ਤੇ ਮੰਗਤ ਰਾਮ ਬਜਾਜ ਐਂਡ ਸੰਨਜ਼ ਦੀ ਫਰਮ ਹੈ, ਜਿੱਥੇ ਉਹ ਕਰਿਆਨੇ ਦਾ ਕੰਮ ਕਰਦੇ ਹਨ। ਇਕ ਸਾਲ ਪਹਿਲਾਂ ਉਸ ਦੇ ਖਾਤੇ ’ਚੋਂ ਆਨਲਾਈਨ 7.5 ਲੱਖ ਰੁਪਏ ਦੀ ਰਕਮ ਕਢਵਾਈ ਗਈ ਸੀ। ਜਿਸ ਸਬੰਧੀ ਉਹ ਕਈ ਵਾਰ ਸਾਈਬਰ ਕਰਾਈਮ ਕੋਲ ਜਾ ਕੇ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ। ਇਹ ਮਾਮਲਾ ਅਜੇ ਤੱਕ ਹੱਲ ਨਹੀਂ ਹੋਇਆ ਸੀ ਕਿ ਕਿਸੇ ਨੇ ਫ਼ੋਨ ਹੈਕ ਕਰ ਲਿਆ ਅਤੇ ਪਹਿਲੀ ਵਾਰ 409999 ਰੁਪਏ ਦੀ ਨਿਕਾਸੀ ਕਰ ਲਈ ਜਦੋਂ ਤੱਕ ਉਨ੍ਹਾਂ ਨੇ ਆਪਣੇ ਬੈਂਕ ਦੇ ਖਾਤਾ ਬਲਾਕ ਕਰਨ ਦੇ ਲਈ ਸੰਪਰਕ ਸਾਧਿਆ, ਉਦੋਂ ਤੱਕ ਉਨ੍ਹਾਂ ਦੇ ਖਾਤੇ ਚੋਂ 35 ਲੱਖ ਰੁਪਏ ਨਿਕਲ ਗਏ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਤਾਂ ਕੋਈ ਫੋਨ ਆਇਆ ਨਾ ਹੀ ਕੋਈ ਓਟੀਪੀ ਆਇਆ ਅਤੇ ਨਾ ਹੀ ਕੋਈ ਲਿੰਕ ਹੀ ਆਇਆ, ਇਸ ਦੇ ਬਾਵਜੂਦ ਉਨ੍ਹਾਂ ਦੇ ਪੈਸੇ ਕਿਵੇਂ ਨਿਕਲ ਗਏ ਹਨ ਉਨ੍ਹਾਂ ਨੂੰ ਨਹੀੰ ਪਤਾ। ਕੁਨਾਲ ਨੇ ਕਿਹਾ ਕਿ ਉਨ੍ਹਾਂ ਦੀ ਫਰਮ ਦੀ 1 ਕਰੋੜ 80 ਲੱਖ ਰੁਪਏ ਦੇ ਕਰੀਬ ਬੈਂਕ ਦੀ ਲਿਮਟ ਹੈ ਅਤੇ ਉਹ 10 ਲੱਖ ਤੋਂ ਜਿਆਦਾ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ। ਅਜਿਹੇ ਵਿੱਚ 35 ਲੱਖ ਕਿਵੇਂ ਨਿਕਲ ਗਏ ਹਨ। ਉਨ੍ਹਾਂ ਨੇ ਸਾਈਬਰ ਕ੍ਰਾਈਮ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਈ ਲੱਖ ਰੁਪਏ ਗਵਾ ਚੁੱਕੇ ਹਨ ਅਤੇ ਅਜਿਹੇ ਵਿੱਚ ਉਹ ਦੁਬਾਰਾ ਆਨਲਾਈਨ ਟ੍ਰਾਂਜੈਕਸ਼ਨ ਦੇ ਸ਼ਿਕਾਰ ਹੋਏ ਹਨ। ਇਸ ਦੇ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਛੇਤੀ ਕਾਬੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਵਿਅਕਤੀ ਅਜਿਹੀ ਠੱਗੀ ਦਾ ਸ਼ਿਕਾਰ ਨਾ ਹੋਵੇ।

12
1440 views