logo

ਬੇਲਾ ਕਾਲਜ ਦੇ ਖਿਡਾਰੀਆਂ ਨੇ ਜਿੱਤੀ ਅੰਤਰ ਕਾਲਜ ਹਾਕੀ ਚੈਂਪੀਅਨਸ਼ਿਪ

ਰੂਪਨਗਰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਹਾਕੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਹਾਕੀ ਚੈਂਪੀਅਨਸ਼ਿਪ ਜਿੱਤ ਕੇ  ਕਾਲਜ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਿਖਆ ਹੈ। ਇਹ ਮੁਕਾਬਲੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਮਿਤੀ 21-23 ਨਵੰਬਰ 2021 ਨੂੰ ਕਰਵਾਏ ਗਏ ਸਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਅੰਤਰ ਕਾਲਜ ਹਾਕੀ ਮੁਕਾਬਲਿਆਂ ਦੇ ਫਾਈਨਲ ਮੈਚ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਹਾਕੀ ਟੀਮ ਦੇ ਓਲੰਪਿਅਨ ਖਿਡਾਰੀ ਸ. ਰੁਪਿੰਦਰਪਾਲ ਸਿੰਘ ਅਤੇ ਵਿਸ਼ੇਸ਼ ਮਹਿਮਾਨ ਓਲੰਪੀਅਨ ਸ਼੍ਰੀ ਚੰਦ ਸਿੰਘ ਨੇ ਸ਼ਿਰਕਤ ਕੀਤੀ। ਇਸ ਚੈਂਪੀਅਨਸ਼ਿਪ ਦਾ ਪਹਿਲਾ ਮੈਚ ਬੇਲਾ ਕਾਲਜ ਦੀ ਟੀਮ ਨੇ ਮਾਲਵਾ ਕਾਲਜ ਬਠਿੰਡਾ ਤੋਂ 7-1 ਨਾਲ਼ ਜਿੱਤਿਆ, ਦੂਜੇ ਮੈਚ ਵਿੱਚ ਦੇਸ਼ ਭਗਤ ਕਾਲਜ ਧੂਰੀ ਤੋਂ 8-0 ਨਾਲ਼ ਜਿੱਤ ਪ੍ਰਾਪਤ ਕੀਤੀ, ਤੀਜੇ ਮੈਚ ਵਿੱਚ ਸਰਕਾਰੀ ਮਹਿੰਦਰਾ ਕਾਲਜ ਤੋਂ 5-0 ਨਾਲ਼ ਅਤੇ ਚੌਥੇ ਅਤੇ ਫਾਈਨਲ ਮੈਚ ਵਿੱਚ ਖਾਲਸਾ ਕਾਲਜ ਪਟਿਆਲਾ ਤੋਂ 7-1 ਨਾਲ਼ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ। ਫਾਈਨਲ ਮੈਚ ਵਿੱਚ ਟੀਮ ਦੇ ਕਪਤਾਨ ਕੰਵਲਜੀਤ ਸਿੰਘ ਨੇ 3 ਗੋਲ਼ ਕੀਤੇ। ਇਸ ਮੌਕੇ ਤੇ ਮੁੱਖ ਮਹਿਮਾਨ ਰੁਪਿੰਦਰਪਾਲ ਸਿੰਘ ਨੇ ਲੈਫਟੀਨੈਂਟ ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
    ਟੀਮ ਦੇ ਕਾਲਜ ਪਹੁੰਚਣ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਸ.ਜਗਵਿੰਦਰ ਸਿੰਘ ਪੰਮੀ, ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਾਲਜ ਵਿੱਚ ਲੱਡੂ ਵੰਡਵਾਏ ਅਤੇ ਢੋਲ ਵਜਵਾ ਕੇ ਟੀਮ ਦਾ ਸਵਾਗਤ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ ਅਤੇ ਸਹਾਇਕ ਪ੍ਰੋ. ਅਮਰਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਬਲਜੀਤ ਸਿੰਘ, ਡਾ.ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸ਼੍ਰੀ ਅਰਸ਼ਦੀਪਪਾਲ ਸਿੰਘ, ਸਮੂਹ ਸਟਾਫ ਤੇ ਵਿਿਦਆਰਥੀ ਮੌਜੂਦ ਸਨ।   

0
14652 views