logo

ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ"ਵੱਧ ਰਹੇ ਹਾਦਸਿਆਂ ਨੂੰ ਰੋਕਣ ਲਈ ਲਗਾਇਆ ਸੈਮੀਨਾਰ"

ਜਗਰਾਉਂ,(ਲੁਧਿਆਣਾ)ਡੀ.ਏ.ਵੀ .ਸੈਟੇਨਰੀ.ਪਬਲਿਕ ਸਕੂਲ,ਜਗਰਾਉਂ ਵਿਖੇ ਅੱਜ ਐਸ. ਐਸ .ਪੀ ਸ੍ਰੀ ਰਾਜ ਬਚਨ ਸਿੰਘ ਸੰਧੂ, ਡੀ.ਐਸ.ਪੀ ਗੁਰਬਿੰਦਰ ਸਿੰਘ (ਟ੍ਰੈਫਿਕ), ਇੰਸਪੈਕਟਰ ਖੁਸ਼ਵਿੰਦਰਪਾਲ ਸਿੰਘ (ਟਰੈਫਿਕ ਇੰਚਾਰਜ) ਜਿਲਾ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੋਗਰਾਮ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਬ੍ਰਿਜਮੋਹਨ ਬੱਬਰ ਜੀ ਨੇ ਦੱਸਿਆ ਕਿ ਅੱਜ ਸਕੂਲ ਵਿੱਚ ਏ.ਐਸ.ਆਈ ਹਰਪਾਲ ਸਿੰਘ ਹੈਡ ਕਾਂਸਟੇਬਲ,ਗੁਰਦੇਵ ਸਿੰਘ ਅਤੇ ਕਾਂਸਟੇਬਲ ਹਰਪ੍ਰੀਤ ਸਿੰਘ ਜੀ ਨੇ ਸਕੂਲ ਆ ਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਟ੍ਰਾਸਪੋਰਟ ਦੇ ਡਰਾਈਵਰਾਂ ਨੂੰ ਟਰੈਫਿਕ ਨਿਯਮਾ ਦੇ ਜ਼ਰੂਰੀ ਨਿਯਮਾਂ ਤੋਂ ਜਾਣੂ ਕਰਵਾਇਆ।ਇਸ ਮੀਟਿੰਗ ਦੌਰਾਨ ਵਿਦਿਆਰਥੀਆਂ ਨੂੰ ਡਰਾਈਵਿੰਗ ਲਾਇਸੰਸ ਦੀ ਮਹੱਤਤਾ ਅਤੇ ਡਰਾਈਵਿੰਗ ਦੋਰਾਨ ਵਰਤਣ ਯੋਗ ਨਿਯਮਾ ਤੇ ਚਾਨਣਾ ਪਾਇਆ ਗਿਆ। ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਆਵਾਜਾਈ ਦੇ ਸਾਧਨਾਂ ਦੀ ਉਚਿਤ ਅਤੇ ਸੁਰੱਖਿਅਤ ਵਰਤੋਂ ਕਰਨ ਲਈ ਪ੍ਰੇਰਿਆ ਗਿਆ। ਡਰਾਈਵਰਾਂ ਨੂੰ ਵਿਸ਼ੇਸ਼ ਤੌਰ ਤੇ ਸਕੂਲ ਟਰਾਂਸਪੋਰਟ ਦੇ ਨਿਯਮਾਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਦਾ ਉਚਿਤ ਪ੍ਰਬੰਧ ਕਰਨ, ਨਿਯਮਿਤ ਸੰਖਿਆ ਵਿਚ ਵਿਦਿਆਰਥੀਆਂ ਨੂੰ ਵੈਨਾਂ ਤੇ ਬਿਠਾਉਣ ਬਾਰੇ ਜਾਣੂ ਕਰਵਾਇਆ ਗਿਆ।

1
14671 views