logo

ਮਾਮਲਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਵਿੱਚ ਅੜਿੱਕਾ ਅਡਾਉਣ ਦਾ ।

ਪਟਿਆਲਾ। ਅੱਜ ਬਲਵੇੜਾ ਨਗਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ।

ਦਰਅਸਲ ਝੋਨੇ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਅੜਿੱਕੇ ਲਾਏ ਜਾ ਰਹੇ ਹਨ । ਜਿਸ ਦੇ ਰੋਸ ਵਜੋਂ ਪਿੰਡ ਬਲਵੇੜਾ ਦੇ ਕਿਸਾਨ ਆਗੂ ਸੁਖਬੀਰ ਸਿੰਘ ਨੇ ਬੋਲਦੇ ਹੋਏ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਭੇਜੀਆਂ ਐਫ ਸੀ ਆਈ ਅਤੇ ਵਿਜੀਲੈਂਸ ਦੀਆਂ ਟੀਮਾਂ ਦੁਆਰਾ ਮੰਡੀਆਂ ਵਿਚ ਪਹੁੰਚ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਤੇ ਆੜ੍ਹਤੀਆਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ । ਕਿਉਂਕਿ ਉਹ ਟੀਮਾਂ 17 ਗਿੱਲ ( maucher) ਦਾ ਝੋਨਾ ਵੀ ਨਹੀਂ ਖਰੀਦਿ ਰਹੀਆਂ ।

ਕਿਸਾਨ ਆਗੂ ਸੁਖਬੀਰ ਸਿੰਘ ਨੇ ਸਖਤ ਲਹਿਜੇ ਵਿਚ ਬੋਲਦੇ ਹੋਏ ਕਿਹਾ ਕਿ ਜੇਕਰ ਕੇਂਦਰ ਦੀਆਂ ਟੀਮਾਂ ਸਾਡੇ ਪਿੰਡ ਦੀ ਮੰਡੀ ਵਿੱਚ ਆਉਂਦੀਆਂ ਹਨ ਆੜਤੀਏ ਜਾਂ ਸੈਲਰ ਮਾਲਕਾਂ ਨੂੰ ਜਾਂ ਕਿਸਾਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਹੀ ਬੰਦੀ ਬਣਾ ਲਿਆ ਜਾਵੇਗਾ ।

29
18672 views
  
46 shares