logo

ਸਿਵਲ ਹਸਪਤਾਲ ਵਿਖੇ ਨਿਰੰਤਰ ਹੋ ਰਿਹਾ ਹੈ ਕਰੋਨਾ ਟੀਕਾਕਰਨ ਤੇ ਸੈਪਲਿੰਗ -ਡਾ.ਚਰਨਜੀਤ ਕੁਮਾਰ

ਸ੍ਰੀ ਅਨੰਦਪੁਰ ਸਾਹਿਬ। ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਅੱਜ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ ਲਗਾਉਣ ਦੇ ਨਾਲ ਨਾਲ ਸੈਪਲਿੰਗ ਵੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਕਰੋਨਾ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਿਹਤ ਵਿਭਾਗ ਹਰ ਪੱਖੋਂ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਏਰੀਏ ਵਿੱਚ ਹੁਣ ਤੱਕ ਪਹਿਲੀ ਅਤੇ ਦੂਜੀ ਡੋਜ਼ ਦੇ ਟੀਕੇ ਲਗਾਤਾਰ ਲਗਾਏ ਜਾ ਰਹੇ ਹਨ। ਡਾ.ਚਰਨਜੀਤ ਕੁਮਾਰ ਨੇ ਹੋਰ ਅੱਗੇ ਦੱਸਿਆ ਕਿ ਹੁਣ ਵੀ ਕੋਰੋਨਾ ਦਾ ਖਤਰਾ ਟਲਿਆ ਨਹੀ ਹੈ,ਇਸ ਕਰਕੇ ਕੋਈ ਵੀ ਅਣਗਹਿਲੀ ਸਾਡੇ ਲਈ ਭਾਰੀ ਪੈ ਸਕਦੀ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਸਮੇਂ-ਸਮੇਂ ਤੇ ਸਿਹਤ ਵਿਭਾਗ ਵਲ੍ਹੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰੀਏ। ਉਨ੍ਹਾਂ ਦੱਸਿਆ ਕਿ ਬਿਨਾ ਕੰਮ ਤੋਂ ਘਰੋਂ ਬਾਹਰ ਨਾ ਨਿਕਲੀਏ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰੀਏ, ਮਾਸਕ ਦਾ ਪ੍ਰਯੋਗ ਕਰੀਏ, ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ਼ ਧੋਈਏ, ਭੀੜ ਵਾਲੀਆਂ ਥਾਵਾਂ ਤੇ ਦੋ ਗਜ਼ ਦੀ ਸਮਾਜਿਕ ਦੂਰੀ ਬਣਾ ਕੇ ਰੱਖੀਏ ਅਤੇ ਗਲਤ ਅਫਵਾਹਾਂ ਤੋਂ ਦੂਰ ਰਹਿ ਕੇ ਕਰੋਨਾ ਦੇ ਟੀਕੇ ਲਗਵਾ ਕੇ ਕਰੋਨਾ ਵਿਰੁੱਧ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਈਏ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੇਗੂ ਦੇ ਲਾਰਵੇ ਦੀ ਚੈਕਿੰਗ ਲਈ ਘਰ ਘਰ ਜਾ ਕੇ ਲੋਕਾਂ ਨੂੰ ਇਸ ਤੋ ਬਚਾਅ ਦਾ ਲਈ ਕੀਤੇ ਜਾ ਰਹੇ ਪ੍ਰਬੰਧਾ ਬਾਰੇ ਵੀ ਜਾਗਰੂਕ ਕਰ ਰਹੀਆਂ ਹਨ।ਉਨ੍ਹਾਂ ਨੇ ਦੱਸਿਆ ਕਿ ਡੇਗੂ ਦੇ ਲਾਰਵੇ ਦੇ ਸੈਪਲਿੰਗ ਇਨ੍ਹਾਂ ਟੀਮਾ ਵਲੋ ਕਰਕੇ ਸੈਪਲ ਰੂਪਨਗਰ ਵਿਖੇ ਭੇਜੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਘਰਾਂ ਵਿਚ ਡੇਗੂ ਦੇ ਸ਼ੱਕੀ ਮਰੀਜ਼ ਮਿਲੇ ਹਨ, ਉਨ੍ਹਾਂ ਘਰਾਂ ਦੀ ਸੈਪਲਿੰਗ ਕਰ ਲਈ ਗਈ ਹੈ ਅਤੇ ਡੇਗੂ ਦੇ ਮਰੀਜਾ ਦਾ ਹਸਪਤਾਲ ਵਿਚ ਹੀ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਕੂਲਰਾਂ ਵਿਚ ਖੜਾ ਪਾਣੀ, ਫਰਿੱਜ ਦੀਆਂ ਟਰੇਆ ਵਿਚ ਖੜਾ ਪਾਣੀ, ਟੁੱਟੇ ਬਰਤਨ, ਟਾਇਰ ਅਤੇ ਛੱਤਾ ਤੇ ਖੜੇ ਪਾਣੀ ਵਿਚ ਡੇਂਗੂ ਦਾ ਮੱਛਰ ਅਸਾਨੀ ਨਾਲ ਆਉਦਾ ਹੈ। ਡੇਂਗੂ ਨਾਲ ਮਰੀਜ਼ ਨੂੰ ਤੇਜ਼ ਬੁਖਾਰ, ਅੱਖਾਂ ਦੇ ਪਿੱਛੇ ਦਰਦ ਅਤੇ ਤਕਲੀਫ ਵੱਧ ਜਾਂਦੀ ਹੈ। ਜਿਸ ਦਾ ਸਮੇ ਸਿਰ ਇਲਾਜ ਬੇਹੱਦ ਜਰੂਰੀ ਹੈ। ਹਰ ਸੁੱਕਰਵਾਰ ਨੂੰ ਘਰਾਂ ਦੀ ਚੈਕਿੰਗ ਕਰਕੇ ਖੜੇ ਪਾਣੀ ਨੂੰ ਸਾਫ ਕਰਨ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਅਭਿਆਨ ਵਿਚ ਹਰ ਵਿਭਾਗ ਵਲੋਂ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ।

0
16808 views