logo

ਐਮ.ਪੀ ਤਿਵਾੜੀ ਨੇ ਮੁੱਖ ਮੰਤਰੀ ਚੰਨੀ ਨੂੰ ਲਿਖੀ ਚਿੱਠੀ; ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਕੀਤੀ ਮੰਗ

ਰੋਪੜ। ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਕ ਚਿੱਠੀ ਲਿਖ ਕੇ ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਮੰਗ ਕੀਤੀ, ਜਿਹੜੀ ਇਲਾਕੇ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਹੈ।

ਮੁੱਖ ਮੰਤਰੀ ਚੰਨੀ ਨੂੰ ਲਿਖੀ ਚਿੱਠੀ ਵਿਚ ਐੱਮ.ਪੀ ਤਿਵਾੜੀ ਨੇ 14 ਅਕਤੂਬਰ ਨੂੰ ਨੂਰਪੁਰ ਬੇਦੀ ਦੇ ਪਿੰਡ ਪਚਰੰਦਾ ਵਿਖੇ ਸ਼ਹੀਦ ਗੱਜਣ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਇਲਾਕੇ ਦੀਆਂ ਮੁੱਖ ਸ਼ਖ਼ਸੀਅਤਾਂ ਨਾਲ ਉਨ੍ਹਾਂ ਦੀ ਹੋਈ ਇਕ ਮੀਟਿੰਗ ਦਾ ਜ਼ਿਕਰ ਕੀਤਾ ਹੈ।

ਇਸ ਦੌਰਾਨ ਨੂਰਪੁਰ ਬੇਦੀ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵਿੱਚੋਂ ਵਿਸ਼ੇਸ਼ ਤੌਰ ਤੇ ਇਹ ਮੰਗ ਵੀ ਰੱਖੀ ਗਈ ਸੀ।

ਮੀਟਿੰਗ ਵਿਚ ਮੌਜੂਦ ਇਲਾਕੇ ਦੇ ਮੋਹਤਬਰ ਲੋਕਾਂ ਨੇ ਇਕ ਜੁੱਟ ਹੋ ਕੇ ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਮੰਗ ਰੱਖੀ ਸੀ।

ਐਮ.ਪੀ ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਨੂਰਪੁਰ ਬੇਦੀ ਰੋਪੜ ਜ਼ਿਲ੍ਹੇ ਦਾ ਇੱਕ ਵੱਖਰਾ ਹਿੱਸਾ ਹੈ। ਜਿਹੜਾ ਇੱਕ ਪਾਸੇ ਪਹਾੜਾਂ ਨਾਲ ਘਿਰਿਆ ਹੋਇਆ ਹੈ, ਜਦਕਿ ਦੂਜੇ ਧਿਰ ਸਤਲੁਜ ਨਦੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਨੂਰਪੁਰ ਬੇਦੀ ਦੇ ਨਿਵਾਸੀਆਂ ਨੂੰ ਰੋਜਾਨਾ ਦੇ ਸਰਕਾਰੀ ਕੰਮਾਂ ਲਈ ਸ੍ਰੀ ਆਨੰਦਪੁਰ ਸਾਹਿਬ ਜਾਂ ਫਿਰ ਰੋਪੜ ਜਾਣਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਜਿਸ ਤੇ ਤਿਵਾੜੀ ਨੇ ਵਿਸ਼ੇਸ਼ ਹਾਲਾਤਾਂ ਦੇ ਮੱਦੇਨਜ਼ਰ ਉਹ ਤੁਰੰਤ ਪ੍ਰਭਾਵ ਨਾਲ ਨੂਰਪੁਰ ਬੇਦੀ ਨੂੰ ਰੋਪੜ ਜ਼ਿਲ੍ਹੇ ਅਧੀਨ ਇਕ ਵੱਖਰੀ ਤਹਿਸੀਲ ਬਣਾਏ ਜਾਣ ਦੀ ਅਪੀਲ ਕੀਤੀ ਹੈ।

1
16897 views