logo

ਸੁਧਾਰ ਘਰ (ਜ਼ਿਲ੍ਹਾ ਜੇਲ੍ਹ) ਵਿੱਚ ਕੈਦੀਆਂ ਨੂੰ ਕੀਤਾ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ

ਰੂਪਨਗਰ । ਅੱਜ ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਕਾਨੂੰਨੀ ਜਾਗਰੂਕਤਾ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਜ਼ਿਲ੍ਹਾ ਜੇਲ੍ਹ ਵਿੱਚ ਜ਼ਿਲ੍ਹੇ ਦੇ ਲਾਅ ਵਿਦਿਆਰਥੀਆਂ ਨੂੰ ਨਾਲ ਲੈ ਕੇ ਲਗਾਇਆ।

ਇਸ ਸੈਮੀਨਾਰ ਦੌਰਾਨ ਉਨ੍ਹਾਂ ਜ਼ਿਲ੍ਹਾ ਜੇਲ੍ਹ ਦੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਤੋਂ ਜਾਣੂ ਕਰਵਾਇਆ।

ਸ੍ਰੀ ਮਾਨਵ ਨੇ ਦੱਸਿਆ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੌਰਾਨ ਮੁਫਤ ਕਾਨੂੰਨੀ ਸਹਾਇਤਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੀ ਮੁਹਿੰਮ ਚੱਲ ਰਹੀ ਹੈ ਤਾਂ ਜੋ ਹਰ ਨਾਗਰਿਕ ਨੂੰ ਉਸ ਦੇ ਬਣਦੇ ਹੱਕ ਮਿਲ ਸਕਣ ਜਿਸ ਅਧੀਨ ਜ਼ਿਲ੍ਹਾ ਅਥਾਰਟੀ ਨੇ ਜ਼ਿਲ੍ਹੇ ਦੇ ਸਾਰੇ 606 ਪਿੰਡਾਂ ਵਿਚ ਪਿਛਲੇ 12 ਦਿਨਾਂ ਵਿੱਚ 11 ਟੀਮਾਂ ਭੇਜ ਕੇ ਸੈਮੀਨਾਰ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਮੁਫਤ ਸਰਕਾਰੀ ਵਕੀਲ ਅਤੇ ਹੋਰ ਮੁਫਤ ਸਹੂਲਤਾਂ ਕਿਸ ਤਰ੍ਹਾਂ ਲਈਆਂ ਜਾ ਸਕਦੀਆਂ ਹਨ ਅਤੇ ਇਨ੍ਹਾਂ ਵਿੱਚ ਕੀ-ਕੀ ਸਹੂਲਤਾਂ ਮਿਲਦੀਆਂ ਹਨ।

ਇਸ ਸੈਮੀਨਾਰ ਵਿਚ ਸਹਾਇਕ ਪ੍ਰੋ. ਅਕਾਸ਼ਦੀਪ ਸਿੰਘ ਅਤੇ ਰਿਆਤ ਕਾਲਜ ਆਫ ਲਾਅ ਦੇ 20 ਲਾਅ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਅਤੇ ਕੈਦੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।

ਸ੍ਰੀ ਮਾਨਵ ਨੇ ਕੈਦੀਆਂ ਨੂੰ ਸੰਬੋਧਨ ਕਰਦਿਆਂ ਜ਼ਿੰਦਗੀ ਦੀ ਅਹਿਮੀਅਤ ਬਾਰੇ ਦੱਸਿਆ। ਉਨ੍ਹਾਂ ਕੈਦੀਆਂ ਨੂੰ ਸੁਧਾਰ-ਘਰ ਅੰਦਰ ਬਿਤਾਏ ਸਮੇਂ ਨੂੰ ਆਪਣਾ ਵਿਵਹਾਰ ਅਤੇ ਆਚਰਣ ਸੁਧਾਰਨ ’ਤੇ ਲਗਾਉਣ ਲਈ ਪ੍ਰੇਰਿਆ। ਲਾਅ ਦੇ ਵਿਦਿਆਰਥੀਆਂ ਨੇ ਇਸ ਅਭਿਆਨ ਦਾ ਹਿੱਸਾ ਬਣਨ ’ਤੇ ਖੁਸ਼ੀ ਅਤੇ ਤਸੱਲੀ ਪ੍ਰਗਟਾਈ।

0
14646 views