logo
(Trust Registration No. 393)
Write Your Expression

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ - ਪ੍ਰੇਮ ਸਿੰਘ ਚੰਦੂਮਾਜਰਾ

ਨੂਰਪੁਰਬੇਦੀ।  ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਅੱਤਵਾਦੀਆਂ अंਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਦੇ ਸ਼ਹੀਦ ਜਵਾਨ ਗੱਜਣ ਸਿੰਘ ਦੇ ਅੰਤਿਮ ਸਸਕਾਰ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਉਚੇਚੇ ਤੌਰ ਹਾਜ਼ਰ ਹੋਏ।

ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ 'ਤੇ ਸਨਮਾਨ ਸਹਿਤ ਲੋਈ ਭੇਟ ਕੀਤੀ ਅਤੇ ਜਵਾਨ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਪਿੰਡ ਪੱਚਰੰਡਾ ਦੇ ਜ਼ਵਾਨ ਗੱਜਣ ਸਿੰਘ ਦੀ ਸ਼ਹਾਦਤ ਅਜਾਈਂ ਨਹੀਂ ਜਾਏਗੀ।ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਨਾਲ ਹੀ ਇਸ ਮੌਕੇ ਫੌਜ ਦੀ ਟੁਕੜੀ ਨੇ ਮ੍ਰਿਤਕ ਦੇਹ ਨੂੰ ਸਲਾਮੀ ਵੀ ਦਿੱਤੀ। ਉਹਨਾਂ ਇਸ ਸ਼ਹੀਦ ਜਵਾਨ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਕਿਹਾ ਕਿ ਫ਼ੌਜੀ ਜਵਾਨ ਸਾਡੇ ਦੇਸ਼ ਦਾ ਬੇਸ਼ਕੀਮਤੀ ਸਰਮਾਇਆ ਹਨ।ਇਹ ਸਾਡੇ ਦੇਸ਼ ਦੀਆਂ ਹੱਦਾਂ ਅਤੇ ਸਰਹੱਦਾਂ ਦੇ ਰਖਵਾਲੇ ਹਨ ਜਿਨ੍ਹਾਂ ਦੀ ਸ਼ਹਾਦਤ ਨੇ ਸਾਡੇ ਇਤਿਹਾਸ ਦਾ ਮਿਆਰ ਹੋਰ ਉੱਚਾ ਕੀਤਾ ਹੈ।

0
89 Views
0
67 Views
0 Shares
Comment
0
34 Views
0 Shares
Comment
2
685 Views
0 Shares
Comment
1
56 Views
0 Shares
Comment
2
111 Views
0 Shares
Comment