logo

जिला शिक्षा अधिकारी तथा उप जिला शिक्षा अधिकारी सम्मानित

ਰੂਪਨਗਰ। ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਰੂਪਨਗਰ ਜਰਨੈਲ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਰੂਪਨਗਰ ਚਰਨਜੀਤ ਸਿੰਘ ਸੋਢੀ ਵੱਲੋ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅਤੇ ਦਫਤਰ ਸਮਗਰਾ ਸਿੱਖਿਆ ਅਭਿਆਨ ਰੂਪਨਗਰ ਵਿਖੇ ਕੰਮ ਕਰਦੇ ਦਫਤਰੀ ਕਰਮਚਾਰੀਆਂ ਨੂੰ ਤਨਦੇਹੀ ਅਤੇ ਮਿਹਨਤ ਨਾਲ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾ ਵਲੋਂ ਕਿਹਾ ਗਿਆ ਕਿ ਅਧਿਆਪਕਾਂ ਦੇ ਨਾਲ-ਨਾਲ ਦਫਤਰੀ ਕਰਮਚਾਰੀਆਂ ਦਾ ਵੀ ਸਿੱਖਿਆ ਖੇਤਰ ਦੇ ਵਿਕਾਸ ਵਿੱਚ ਵੱਡਮੁਲਾ ਯੋਗਦਾਨ ਹੁੰਦਾ ਹੈ। ਸਿੱਖਿਆ ਵਿਭਾਗ ਦਾ ਕੋਈ ਵੀ ਪਾਲੀਸੀ ਮੈਟਰ ਦਫਤਰੀ ਸਟਾਫ ਤੋਂ ਬਗੈਰ ਨੇਪਰੇ ਨਹੀ ਚੜਾਇਆ ਜਾ ਸਕਦਾ। ਇਸ ਮੌਕੇ ਸੰਦੀਪ ਕੌਰ, ਏ.ਸੀ. ਸਮਾਰਟ ਸਕੂਲ, ਲਖਵੀਰ ਸਿੰਘ ਸੀਨੀਅਰ ਸਹਾਇਕ, ਮਲਕੀਤ ਸਿੰਘ ਸੀਨੀਅਰ ਸਹਾਇਕ, ਦਲਜੀਤ ਕੌਰ ਕਲਰਕ, ਪ੍ਰਦੀਪ ਸ਼ਰਮਾ ਏ.ਪੀ.ਸੀ.(ਜ), ਅਨਿਲ ਕੁਮਾਰ ਕਲਰਕ, ਮੇਜਰ ਸਿੰਘ ਲੀਗਲ ਸਹਾਇਕ, ਸੰਜੀਵ ਕੁਮਾਰ ਜੇ.ਈ., ਲਲਿਤ ਕੁਮਾਰ ਕਲਰਕ, ਜਤਿੰਦਰਪਾਲ ਸਿੰਘ ਐਮ.ਆਈ. ਐਸ. ਕੋਆਰਡੀਨੇਟਰ, ਤਨੂ ਸ਼ਰਮਾ ਕਲਰਕ, ਨੀਤੂ ਸ਼ਰਮਾ ਲੇਖਾਕਾਰ, ਗੁਰਦਾਸ ਪੁਰੀ ਲੇਖਾਕਾਰ, ਪਰਮਜੀਤ ਕੌਰ, ਕਿਸ਼ਨ ਲਾਲ ਨੂੰ ਸਨਮਾਨਿਤ ਕੀਤਾ ।

0
14652 views
  
1 shares