logo

ਬੇਲਾ ਕਾਲਜ ਵਿਖੇ ਖੂਨ ਦਾਨ ਕੈਂਪ

ਰੂਪਨਗਰ।

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ (ਰੋਪੜ) ਦੀ ਪ੍ਰਬੰਧਕੀ ਕਮੇਟੀ ਅਧੀਨ ਚੱਲ ਰਹੀਆਂ ਸੰਸਥਾਂਵਾ ਨੇ ਗੁਰੂ ਕ੍ਰਿਪਾ ਬਲੱਡ ਸੈਂਟਰ ਬਿਜੇਂਦਰਾ ਮਲਟੀ ਸਪੈਸ਼ਲਿਟੀ ਹਸਪਤਾਲ ਰੋਪੜ ਦੇ ਸਹਿਯੋਗ ਨਾਲ ਇੱਕ ਖੂਨ ਦਾਨ ਕੈਂਪ ਦਾ ਆਯੋਜਨ ਕਰਵਾਈਆ।ਇਸ ਕੈਂਪ ਵਿਚ ਫਾਰਮੇਸੀ ਕਾਲਜ ਅਤੇ ਪੀ.ਜੀ. ਕਾਲਜ ਬੇਲਾ ਦੇ ਸਮੂਹ ਵਿਦਿਆਰਥੀਆਂ,ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੇ ਵਧ ਚੜ ਕੇ ਖੂਨ ਦਾਨ ਕੀਤਾ, ਇਹ ਖੂਨ ਦਾਨ ਕੈਂਪ ਭਾਰਤ ਤੇ ਮਹਾਨ ਸ਼ਹੀਦ ਸ. ਭਗਤ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਅਤੇ ਇਸ ਦੌਰਾਨ 70 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਗਿਆ। ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਅਤੇ ਪੀ.ਜੀ. ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸ. ਭਗਤ ਸਿੰਘ ਜੀ ਨੂੰ ਫੂਲ ਅਰਪਣ ਕਰਕੇ ਕੈਂਪ ਦੀ ਆਰੰਭਤਾ ਕੀਤੀ। ਕੈਪ ਦੌਰਾਨ ਗੁਰੂ ਕ੍ਰਿਪਾ ਬਲੱਡ ਸੈਂਟਰ ਬਿਜੇਂਦਰਾ ਮਲਟੀ ਸਪੈਸ਼ਲਿਟੀ ਹਸਪਤਾਲ, ਰੋਪੜ ਦੇ ਡਾ. ਗੁਰਵਿੰਦਰ ਸਿੰਘ ਦੀ ਟੀਮ ਨੇ ਵੋਲੰਟੀਅਰਸ ਦੇ ਖੂਨ ਦੀ ਚੰਗੀ ਤਰ੍ਹਾਂ ਡਾਕਟਰੀ ਜਾਂਚ ਕਰਨ ਉਪਰੰਤ ਖੂਨ ਇੱਕਠਾ ਕੀਤਾ। ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਕਿਹਾ ਕਿ ਖੂਨ ਦਾਨ ਮਹਾਂਦਾਨ ਹੈ ਜੋ ਕਿ ਜ਼ਰੂਰਤਮੰਦ ਅਤੇ ਬੀਮਾਰ ਮਰੀਜ਼ਾਂ ਦੀ ਸਹਾਇਤਾ ਕਰਦਾ ਹੈ। ਡਾ. ਸਤਵੰਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਉਤਸਾਹਿਤ ਕਰਦੇ ਹੋਏ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣੇ ਜੀਵਨ ਵਿਚ ਘੱਟੋ-ਘੱਟ ਇੱਕ ਵਾਰ ਖੂਨ ਦਾਨ ਕਰਨਾ ਚਾਹਿਦਾ ਹੈ।ਅੰਤ ਵਿੱਚ ਤਿੰਨਾਂ ਸੰਸਥਾਵਾਂ ਦੇ ਮੁਖੀਆਂ ਨੇ ਖੂਨ ਦਾਨੀਆਂ ਦਾ ਧੰਨਵਾਦ ਕੀਤਾ ਅਤੇ ਜਵਾਨ ਪੀੜ੍ਹੀ ਨੂੰ ਖੂਨ ਦਾਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ।ਇਸ ਕੈਂਪ ਵਿੱਚ ਫਾਰਮੇਸੀ ਕਾਲਜ ਤੋ ਪੋ੍ਰ. ਹਰਸਿਮਰਨ ਸਿੰਘ, ਦਫਤਰ ਸੁਪਰਡੰਟ ਸ. ਸੁੱਖਵਿੰਦਰ ਸਿੰਘ, ਲੇਖਾਕਾਰ ਗੁਰਵਿੰਦਰ ਸਿੰਘ, ਪੀ. ਜੀ ਕਾਲਜ ਤੋਂ ਡਾ. ਬਲਜੀਤ ਸਿੰਘ, ਪ੍ਰੋ. ਮਮਤਾ ਅਰੌੜਾ, ਪ੍ਰੋ. ਪ੍ਰਿਤਪਾਲ ਸਿੰਘ ਡੀ.ਪੀ., ਪ੍ਰਿਸੀਪਲ ਅਮਰਜੀਤ ਸਿੰਘ ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੈਂਪ ਦਾ ਸਫਲਤਾਪੂਰਵਕ ਪ੍ਰਬੰਧ ਕੀਤਾ ਗਿਆ। ਇਲਾਕੇ ਤੋ ਆਏ ਵਲੰਟੀਅਰ ਸ.ਅੰਮ੍ਰਿਤਪਾਲ ਸਿੰਘ, ਸਰਬਜੀਤ ਕੌਰ, ਜਸਪ੍ਰੀਤ ਸਿੰਘ, ਪ੍ਰੀਤ ਸਿੰਘ, ਪਰਮਜੀਤ ਸਿੰਘ, ਮੁਕੇਸ਼, ਰਾਹੁਲ, ਅਨਿਰੁੱਧ ਨੇ ਵੱਧ ਚੱੜ ਕੇ ਇਸ ਕੈਂਪ ਵਿੱਚ ਸੇਵਾ ਕੀਤਾ । ਕਾਲਜ ਪ੍ਰਬੰਧਕ ਕਮੇਟੀ ਵੱਲੋਂ ਇਸ ਖੂਨ ਦਾਨ ਕੈਂਪ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।

0
17304 views