logo

ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬੇਲਾ ਵੱਲੋਂ 400 ਸਾਲਾ ਦਿਵਸ ਮਨਾਇਆ

ਰੂਪਨਗਰ 29 ਸਤੰਬਰ , ਮਾਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬੇਲਾ ਵੱਲੋ ਸੀ੍ਰ ਗੁਰੁ ਹਰਗੋਬਿੰਦ ਸਹਿਬ ਜੀ ਦੇ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਖਸੀਅਤ ਉਸਾਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਉਦਘਾਟਨ ਕਾਲਜ ਦੇ ਪਿੰ੍ਰਸੀਪਲ ਡਾ: ਸਤਵੰਤ ਕੌਰ ਸ਼ਾਹੀ, ਪਿੰ੍ਰਸੀਪਲ ਸਕੂਲ ਸ. ਅਮਰਜੀਤ ਸਿੰਘ, ਕੋਆਰਡੀਨੇਟਰ ਅੇਨ. ਐਸ. ਐਸ. ਸੁਨੀਤਾ ਰਾਣੀ, ਜਸਪਾਲ ਕੌਰ, ਪ੍ਰਿਤਪਾਲ ਕੌਰ ਅਤੇ ਸਤਨਾਮ ਸਿੰਘ ਅਤੇ ਸਤਵਿੰਦਰ ਸਿੰਘ ਖਰੜ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਇਸ ਮੌਕੇ ਸਭ ਨੂੰ ਵਧਾਈ ਦਿੱਤੀ। ਇਸ ਸੈਮੀਨਾਰ ਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਸੱਲੋਪੁਰੀ ਅਤੇ ਸਤਵਿੰਦਰ ਸਿੰਘ ਖਰੜ ਨੇ ਵਿਿਦਆਰਥੀਆਂ ਨੂੰ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ। ਨੈਤਿਕ ਕਦਰਾਂ ਕੀਮਤਾ ਅਤੇ ਸ਼ਖਸ਼ੀਅਤ ਉਸਾਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਮੀਨਾਰ ਦੌਰਾਨ ਵਿਿਦਆਰਥੀਆਂ ਦਾ ਕੁਇਜ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਜੇਤੂ ਵਿਿਦਆਰਥੀਆਂ ਤਰਨਦੀਪ ਕੌਰ, ਜੀਵਨਜੋਤ ਕੌਰ, ਅਰਸ਼ਦੀਪ ਸਿੰਘ, ਕਮਲਪ੍ਰੀਤ ਸਿੰਘ, ਜਸਵਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਤਨਾਮ ਸਿੰਘ ਸੱਲੋਪੁਰ ਅਤੇ ਸਤਵਿੰਦਰ ਸਿੰਘ ਖਰੜ ਵੱਲੋਂ ਬੱਚਿਆਂ ਅਤੇ ਸਟਾਫ਼ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ਼ ਸੰਬੰਧਿਤ ਕਿਤਾਬਾ ਬੱਚਿਆਂ ਨੂੰ ਮੁਫਤ ਵੰਡੀਆਂ। ਇਸ ਮੌਕੇ ਇੰਚਾਰਜ ਪ੍ਰਿਤਪਾਲ ਕੌਰ, ਮਨਪ੍ਰੀਤ ਕੌਰ, ਜਤਿੰਦਰ ਕੌਰ, ਪ੍ਰਿਤਪਾਲ ਕੌਰ, ਰਾਹੁਲ ਚਾਵਲਾ, ਪਰਵੀਨ ਸ਼ਰਮਾ ਕਮਲਜੀਤ ਕੌਰ, ਮੀਨਾ ਕੁਮਾਰੀ, ਮਨਜੀਤ ਕੌਰ ਸਮੇਤ ਸਮੁੱਚਾ ਸਟਾਫ਼ ਹਾਜਰ ਸੀ।

0
17059 views