logo

72 ਫੀਸਦੀ ਤੋੰ ਵੱਧ ਬਚਿਆਂ ਨੂੰ ਪਿਲਾਇਆਂ ਪੋਲੀਓ ਬੂੰਦਾ

ਕੀਰਤਪੁਰ ਸਾਹਿਬ। , ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਅੱਜ ਪੰਜਾਬ ਭਰ ਵੱਚ ਝੁੱਗੀ ਝੋਪੜੀਆਂ, ਭੱਠਿਆਂ ਦੀ ਲੇਬਰ, ਸ਼ੜਕਾਂ ਅਤੇ ਹੋਰ ਕੰਨਟਰਕਸ਼ਨ ਸਾਈਟਾਂ ਤੇ ਕੰਮ ਕਰਦੀਆਂ ਲੇਬਰਾਂ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਅੱਜ ਪੋਲਿਓ ਬੂੰਦਾ ਪਲਾਈਆਂ ਗਈਆਂ।ਅੱਜ 26 ਤੋ 28 ਸਤੰਰਜ ਤੱਕ 3 ਦਿਨ ਚੱਲਣ ਵਾਲੇ ਸਬ ਨੈਸ਼ਨਲ ਇਮੂਨਾਜੇਸ਼ਨ ਦੇ ਪ੍ਰੋਗਰਾਮ ਤਹਿਤ ਅੱਜ ਬਲਾਕ ਕੀਰਤਪੁਰ ਸਾਹਿਬ ਦੇ ਰੂਰਲ ਅਤੇ ਅਰਬਨ ਏਰੀਏ ਵਿੱਚ ਕੁੱਲ 877 ਬੱਚਿਆਂ ਨੂੰ ਪੋਲਿਓ ਬੂੰਦਾਂ ਪਲਾਈਆਂ ਗਈਆਂ ਜੋ ਕਿ ਕੁੱਲ ਬੱਚਿਆਂ ਦਾ 72.5 ਫੀਸਦੀ ਹੈ।ਇਹ ਬਾਰੇ ਡਾਕਟਰ ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਰਹਿੰਦੇ ਬੱਚੇ ਅਗਲੇ 2 ਦਿਨਾਂ ਵਿੱਚ ਕਵਰ ਕੀਤੇ ਜਾਣਗੇ।

ਐਸ.ਐਮ.ਆਈ ਸਿੰਕਦਰ ਸਿੰਘ ਨੇ ਦੱਸਿਆ ਕਿ ਪੂਰੇ ਬਲਾਕ ਵਿੱਚ ਅੱਜ 14 ਟੀਮਾਂ ਨੇ ਝੁੱਗੀ ਝੋਪੜੀਆਂ ਅਤੇ ਹੋਰ ਸ਼ਥਾਨਾ ਤੇ ਮਾਈਗਰੇਟਰੀ ਆਬਾਦੀ ਨੂੰ ਘਰ ਘਰ ਜਾ ਕੇ ਇਸ ਪ੍ਰੋਗਰਾਮ ਤਹਿਤ ਕਵਰ ਕੀਤਾ ਅਤੇ ਸਿਹਤ ਕਰਮੀਆਂ ਵੱਲੋਂ ਕੋਵਿਡ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਗਿਆ।ਉਹਨਾਂ ਦੱਸਿਆ ਕਿ ਅੱਜ ਸਿਵਲ ਸਰਜਨ ਰੂਪਨਗਰ ਡਾਟਕਰ ਪਰਮਿੰਦਰ ਕੁਮਾਰ ਅਤੇ ਜਿਲਾ ਨੋਡਲ ਅਫਸਰ ਡਾਕਟਰ ਹਰਪ੍ਰੀਤ ਕੋਰ ਵੱਲੋਂ ਪੀ.ਐਚ.ਸੀ ਕੀਰਤਪੁਰ ਸਾਹਿਬ ਦੇ ਏਰੀਏ ਦਾ ਦੌਰਾ ਕੀਤਾ ਗਿਆ ਅਤੇ ਮਾਈਗਰੇਟਰੀ ਪੋਲਿਓ ਦੇ ਚੱਲ ਰਹੇ ਕੰਮ ਪ੍ਰਤੀ ਤਸੱਲੀ ਪ੍ਰਗਟਾਈ ਗਈ।

4
14643 views