logo

ਭਾਈ ਘਨੱਈਆ ਜੀ ਦੀ ਬਰਸੀ ਮੌਕੇ ਖੂਨਦਾਨ ਕੈਂਪ ਅਤੇ ਸਮਾਜਿਕ ਬੁਰਾਈਆਂ ਨਸ਼ਿਆ ਤੋ ਬਚਾਅ ਲਈ ਲਗਾਇਆ ਅਵੇਅਰਨੈੱਸ ਕੈਂਪ

ਰੂਪਨਗਰ। ਅੱਜ ਭਾਈ ਘਨੱਈਆ ਜੀ ਦੀ ਬਰਸੀ ਨੂੰ ਸਮਾਜ ਸੇਵਾ ਸੰਕਲਪ ਦਿਵਸ ਵਜੌ ਰੈੱਡ ਕਰਾਸ ਭਵਨ ਰੂਪਨਗਰ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਇਕ ਖੂਨਦਾਨ ਕੈਂਪ ਅਤੇ ਸਮਾਜਿਕ ਬੁਰਾਈਆਂ ਨਸ਼ਿਆ ਤੋ ਬਚਾਅ ਲਈ ਇਕ ਅਵੇਅਰਨੈੱਸ ਕੈਂਪ ਲਗਾਇਆ ਗਿਆ ਇਸ ਮੋਕੇ ਸ਼੍ਰੀ ਦੀਪਾਂਕਰ ਗਰਗ, ਪੀ.ਸੀ.ਐਸ. ਸਹਾਇਕ ਕਮਿਸ਼ਨਰ (ਸ਼ਕਾਇਤਾ) ਰੂਪਨਗਰ, ਵਿਸ਼ੇਸ ਤੋਰ ਤੇ ਸ਼ਾਮਲ ਹੋਏ।

ਉਹਨਾਂ ਦੇ ਨਾਲ ਰੈੱਡ ਕਰਾਸ ਦੇ ਮੈਂਬਰ, ਮੈਨੇਜਰ ਐਸ.ਬੀ.ਆਈ. ਰੂਪਨਗਰ ਸ਼ਾਮਲ ਹੋਏ। ਭਾਈ ਘਨੱਈਆ ਜੀ ਦੀ ਬਰਸੀ ਸਮਾਗਮ ਸਮੇਂ ਜੋਤੀ ਪ੍ਰਚੱਲਣ ਕੀਤਾ ਗਿਆ ਅਤੇ ਭਾਈ ਘਨੱਈਆ ਜੀ ਨੂੰ ਸ਼ਰਧਾ ਦੇ ਫੁੱਲ ਅਰਪਿੱਤ ਕੀਤੇ ਗਏ।


ਇਸ ਮੋਕੇ ਸ਼੍ਰੀ ਗੁਰਸੋਹਣ ਸਿੰਘ ਸਕੱਤਰ ਰੈੱਡ ਕਰਾਸ ਵਲੋਂ ਭਾਈ ਘਨੱਈਆ ਜੀ ਦੇ ਜੀਵਨ ਅਤੇ ਉਹਨਾਂ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਾਣੀ ਪਿਲਾ ਕੇ ਜਖਮੀਆਂ ਦੀ ਮੱਦਦ ਕਰਕੇ ਨਿਸ਼ਕਾਮ ਸੇਵਾ ਨਿਭਾਉਣ ਅਤੇ ਸੇਵਾ ਦੇ ਇਸ ਮਹੱਤਵ ਨੂੰ ਮਾਨਵ ਸੇਵਾ ਸਕੰਲਪ ਦਿਵਸ ਵਜੋ ਮਨਾਉਣ ਬਾਰੇ ਵਿਚਾਰ ਪੇਸ਼ ਕੀਤੇ ਗਏ।

ਸਿਵਲ ਹਸਪਤਾਲ ਰੂਪਨਗਰ ਦੇ ਡਾ. ਮੋਹਿੱਤ ਸ਼ਰਮਾ ਵਲੋਂ ਇਸ ਪ੍ਰੋਗਰਾਮ ਵਿਚ ਸ਼ਾਮਲ ਵੱਖ-ਵੱਖ ਪਿੰਡਾਂ ਤੋ ਨੌਜਵਾਨ, ਸਮਾਜਿਕ ਸੁਰਖਿਆ ਵਿਭਾਗ ਵਲੋਂ ਵੱਖ-ਵੱਖ ਪਿੰਡਾਂ ਦੇ ਆਂਗਨਵਾੜੀ ਵਰਕਰ ਰੈੱਡ ਕਰਾਸ ਦੇ ਮੈਂਬਰ ਅਤੇ ਹੋਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਇਹਨਾਂ ਤੋ ਬਚਣ ਲਈ ਮੈਡੀਕਲ ਇਲ਼ਾਜ ਅਤੇ ਐਚ.ਆਈ. ਬੀ. ਵਾਲੇ ਵਿਅਕਤੀਆਂ ਦੇ ਇਲਾਜ ਅਤੇ ਇਸ ਤੋ ਬਚਾਅ ਲਈ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ।

ਸ਼੍ਰੀਮਤੀ ਕੈਲਾਸ਼ ਠਾਕੁਰ ਮੈਂਬਰ ਰੈੱਡ ਕਰਾਸ ਵਲੋਂ ਸਮਾਜਿਕ ਬੁਰਾਈਆਂ ਅਤੇ ਦਾਜ ਦੇ ਨਾ ਲੈਣ- ਨਾ ਦੇਣ ਬਾਰੇ ਸਮਾਜ ਵਿੱਚ ਜਾਗਰਿਤੀ ਫੈਲਾਉਣ ਬਾਰੇ ਚਰਚਾ ਕੀਤੀ ਗਈ। ਮੈਡਮ ਦਿਵਿਆ ਗੁਪਤਾ ਚੀਫ ਮੈਨੇਜਰ ਐਸ.ਬੀ.ਆਈ. ਰੂਪਨਗਰ ਵਲੋਂ ਲੋਕਾਂ ਲਈ ਅਵੈੱਅਰਨੈੱਸ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਜਾਗਰਿੱਤ ਕੀਤਾ ਗਿਆ।

ਇਸ ਮੋਕੇ ਸ਼੍ਰੀ ਦੀਪਾਂਕਰ ਗਰਗ ਸਹਾਇਕ ਕਮਸ਼ਿਨਰ ਜੀ ਵਲੋਂ ਭਾਈ ਘਨੱਈਆ ਜੀ ਦੀ ਬਰਸੀ ਨੂੰ ਮਾਨਵ ਸੇਵਾ ਸਕਂਲਪ ਦਿਵਸ ਵਜੋਂ ਮਨਾਉਣ ਸਮਾਜ ਵਿੱਚ ਪ੍ਰਚਲਿੱਤ ਸਮਾਜਿਕ ਬੁਰਾਈਆਂ ਤੋ ਬੱਚ ਕੇ ਹੋਰਾਂ ਨੂੰ ਵੀ ਜਾਗਰਿੱਤ ਕਰਨ ਬਾਰੇ ਅਤੇ ਖੂਨਦਾਨ ਕਰਕੇ ਵੱਡਮੁੱਲ਼ੀ ਸੇਵਾ ਨਿਭਾਉਣ ਬਾਰੇ ਸੰਦੇਸ਼ ਦਿੱਤਾ ਗਿਆ। ਇਸ ਮੋਕੇ ਲਗਾਏ ਗਏ ਖੂਨਦਾਨ ਕੈਂਪ ਵਿੱਚ 65 ਨੌਜਵਾਨ ਖੂਨਦਾਨ ਕਰਨ ਲਈ ਆਏ ਇਹਨਾਂ ਵਿੱਚੋ 38 ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ। ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਵਲੋਂ ਵਿਜਟ ਕੀਤਾ ਗਿਆ ਬਲੱਡ ਬੈਂਕ ਤੋਂ ਡਾ. ਨਵਰੀਤ ਕੌਰ ਸ਼੍ਰੀ ਅਮਨਦੀਪ ਅਤੇ ਉਨਾਂ ਦੀ ਟੀਮ, ਰੈੱਡ ਕਰਾਸ ਦੇ ਮੈਂਬਰ ਸ਼੍ਰੀਮਤੀ ਕ੍ਰਿਸ਼ਨਾ ਸ਼ਰਮਾ, ਸ਼੍ਰੀਮਤੀ ਰਾਜ ਕੌਰ, ਸ਼੍ਰੀਮਤੀ ਸੁਰਿੰਦਰ ਦਰਦੀ, ਸ਼੍ਰੀਮਤੀ ਆਦਰਸ਼ ਸ਼ਰਮਾਂ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਉਸ਼ਾ ਕਿਰਨ, , ਸ਼੍ਰੀਮਤੀ ਕੈਲਾਸ਼ ਠਾਕੁਰ, ਸ਼੍ਰੀਮਤੀ ਰਜਿੰਦਰ ਕੋਰ, ਸ਼੍ਰੀ ਸੁਖਦਰਸ਼ਨ ਸਿੰਘ ਸਾਬਕਾ ਸਕੱਤਰ, ਸ਼੍ਰੀ ਨਰੇਸ਼ ਗੌਤਮ,ਰੈੱਡ ਕਰਾਸ ਸਟਾਫ ਸ਼੍ਰੀ ਵਰੁਣ ਸ਼ਰਮਾਂ,ਸ਼੍ਰੀਮਤੀ ਦਲਜੀਤ ਕੌਰ ਹਾਜਰ ਸਨ। ਬਲੱਡ ਡੋਨਰਜ ਦਾ ਧੰਨਵਾਦ ਕੀਤਾ ਗਿਆ ਅਤੇ ਸਰਟੀਫਿਕੇਟ ਵੀ ਦਿਤੇ ਗਏ।

13
14659 views
  
12 shares