ਬਠਿੰਡਾ ਜਿਲ੍ਹੇ ਵਿੱਚ 26 ਮਈ ਨੂੰ ਨਗਰ ਪੰਚਾਇਤ ਤੇ ਨਗਰ ਕੌਂਸਲ ਦੀਆਂ ਚੋਣਾਂ
ਬਠਿੰਡਾ: ਬਠਿੰਡਾ ਜਿਲ੍ਹੇ ਦੇ ਮੈਜਿਸਟਰੇਟ ਨੇ ਸੂਚਿਤ ਕੀਤਾ ਕਿ ਨਗਰ ਕੌਂਸਲ 7 ਨਗਰ ਪੰਚਾਇਤ ਦੀਆਂ ਅੱਠ ਚੋਣਾਂ 26 ਮਈ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪ੍ਰਚਾਰ 24 ਮਈ ਤਕ ਸ਼ਾਮ 5 ਵਜੇ ਤਕ ਹੀ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਾਅਦ ਪ੍ਰਚਾਰ ਮਨਾਹੀ ਹੈ।
ਮੈਜਿਸਟਰੇਟ ਨੇ ਕਿਹਾ ਕਿ ਕਿਸੇ ਵੀ ਕੈਂਡੀਡੇਟ ਦੇ ਹੱਕ ਵਿੱਚ ਬਾਹਰੋਂ ਆਏ ਲੋਕਾਂ ਨੂੰ ਚੋਣ ਵਾਲੇ ਖੇਤਰ ਤੋਂ ਬਾਹਰ ਜਾਣਾ ਜਰੂਰੀ ਹੈ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਵਿੱਚ ਸ਼ਾਮ 5 ਵਜੇ ਤੋਂ ਬਾਅਦ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਵੀ ਕੈਂਡੀਡੇਟ ਖਿਲਾਫ ਕਾਰਵਾਈ ਕੀਤੀ ਜਾਵੇਗੀ।