ਮੌੜ ਨਗਰ ਕੌਂਸਲ ਚੋਣਾਂ ਲਈ ਰਵਨੀਤ ਬਿੱਟੂ ਨੇ ਕੀਤਾ ਪ੍ਰਚਾਰ
ਮੌੜ: ਮੌੜ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਲਈ ਭਾਰਤੀ ਜਨਤਾ ਪਾਰਟੀ ਦੇ ਰੇਲ ਮੰਤਰੀ ਰਵਨੀਤ ਬਿੱਟੂ ਮੌੜ ਪਹੁੰਚੇ। ਉਨ੍ਹਾਂ ਨੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਵਾਅਦਾ ਕੀਤਾ ਕਿ ਜੇ ਸਾਡੇ ਕੈਂਡੀਡੇਟ ਜਿੱਤਦੇ ਹਨ ਤਾਂ ਅਸੀਂ ਮੌੜ ਮੰਡੀ ਨੂੰ ਕਈ ਸਹੂਲਤਾਂ ਦੇਵਾਂਗੇ। ਉਨ੍ਹਾਂ ਨੇ ਸੀਵਰੇਜ ਅਤੇ ਸੜਕਾਂ ਦਾ ਜਾਲ ਵਸਾਉਣ ਦਾ ਵੀ ਯਕੀਨ ਦਿੱਤਾ।
ਰਵਨੀਤ ਬਿੱਟੂ ਨੇ ਮੌੜ ਮੰਡੀ ਲਈ ਇੱਕ ਅੰਡਰਬ੍ਰਿਜ ਬਣਾਉਣ ਦਾ ਵੀ ਵਾਅਦਾ ਕੀਤਾ ਜੋ ਛੇਤੀ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਗਾਂਧੀ ਬਸਤੀ ਮੌੜ ਖੁਰਦ ਅਤੇ ਕਈ ਪਿੰਡਾਂ ਨੂੰ ਲਾਭ ਹੋਵੇਗਾ। ਕੇਂਦਰ ਸਰਕਾਰ ਵੱਲੋਂ ਇਹ ਯੋਜਨਾ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਲਾਈ ਜਾ ਰਹੀ ਹੈ। ਉਹਨਾਂ ਦੇ ਨਾਲ ਦਿਆਲ ਸਿੰਘ ਸੋਢੀ ਗੁਰਪ੍ਰੀਤ ਸਿੰਘ ਮਲੂਕਾ ਸਨ