ਬਟਾਲਾ - ਬਿਆਸ ਰੇਲਵੇ ਦਾ ਕੰਮ ਜਲਦ ਸ਼ੁਰੂ ਹੋਵੇਗਾ
ਬਟਾਲਾ ਵਾਸੀਆਂ ਲਈ ਇਹ ਖੁਸ਼ਖਬਰੀ ਹੈ ਕਿ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਨਾਲ ਕਾਦੀਆਂ-ਬਿਆਸ ਰੇਲਵੇ ਲਿੰਕ ਤੇ ਫੇਰ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਏਗਾ ਕਿ 1929 ਵਿੱਚ ਪਹਿਲੀ ਵਾਰ ਸ਼ੁਰੂ ਹੋਇਆ ਪ੍ਰਾਜੈਕਟ 96 ਸਾਲ ਬਾਅਦ ਵੀ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ। 1932 ਤੱਕ ਇਹ 33% ਮੁਕੰਮਲ ਹੋਇਆ ਸੀ ਪਰ ਅੱਗੇ ਨਾ ਵੱਧ ਸਕਿਆ। 2010 ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮਮਤਾ ਬੈਨਰਜੀ ਦੇ ਰੇਲ ਮੰਤਰੀ ਹੁੰਦੀਆਂ, ਸ੍ਰ ਪ੍ਰਤਾਪ ਸਿੰਘ ਬਾਜਵਾ ਜੋ ਉਸ ਸਮੇਂ ਲੋਕ ਸਭਾ ਮੈਂਬਰ ਸਨ, ਦੇ ਯਤਨਾਂ ਨਾਲ ਇਹ ਪ੍ਰਾਜੈਕਟ ਮਨਜ਼ੂਰ ਹੋਇਆ ਸੀ ਤੇ 250 ਕਰੋੜ ਇਸ ਵਾਸਤੇ ਰੱਖੇ ਗਏ ਸਨ ਪਰ ਜਮੀਨ ਐਕਵਾਇਰ ਕਰਨ ਲਈ ਆਈਆਂ ਮੁਸ਼ਕਲਾਂ ਤੇ ਰਾਜਨੀਤਕ ਕਾਰਨਾਂ ਕਰਕੇ ਇਹ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਹੁਣ ਇੱਕ ਵਾਰ ਫ਼ੇਰ ਬਟਾਲਾ ਦੇ ਮੁੱਖ ਟ੍ਰੈਕ ਤੇ ਆਓਣ ਦੀ ਸੰਭਾਵਨਾ ਬਣੀ ਹੈ, ਉਮੀਦ ਕਰਦੇ ਹਾਂ ਕਿ ਇਸ ਵਾਰ ਇਹ ਜ਼ਰੂਰ ਹੀ ਇਸੇ ਅੰਜਾਮ ਤੱਕ ਪਹੁੰਚੇਗਾ !!