
ਕਿਡਸ ਕੈਸਲ ਪ੍ਰੀ ਸਕੂਲ ਵਿੱਚ ਹੋਇਆ ਸਲਾਨਾ ਖੇਲ ਦਿਵਸ ਜੰਗਲ ਜੰਬੂਰੀ ਦਾ ਸਫਲ ਆਯੋਜਨ
ਲੁਧਿਆਣਾ,2 ਦਸੰਬਰ,2025
ਕਿਡਸ ਕੈਸਲ ਪ੍ਰੀ ਸਕੂਲ ਵਿੱਚ ਸਲਾਨਾ ਖੇਲ ਦਿਵਸ-2025 ਜੰਗਲ ਜੰਬੂਰੀ ਦਾ ਸਫਲ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਉਨਾਂ ਦੇ ਮਾਪਿਆਂ ਅਤੇ ਟੀਚਰਾਂ ਨੇ ਭਾਗ ਲਿਆ। ਸੀਐਮਸੀ ਹਸਪਤਾਲ ਦੇ ਚਾਇਲਡ ਸਾਈਕੈਟਰਿਸਟ ਡਾ. ਪੱਲਵੀ ਅਵਿਨਾਸ਼, ਵੈਸਕੂਲਰ ਸਰਜਨ ਡਾ. ਪ੍ਰਣਅ ਪਵਾਰ, ਲੈਪਰੋਸਕੋਪਿਕ ਅਤੇ ਜਨਰਲ ਸਰਜਨ ਡਾਕਟਰ ਸ੍ਰੀਜੀਤ ਬੀਟਲ ਅਤੇ ਡਾਕਟਰ ਬਿੰਨੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਜਦਕਿ ਸਰਪੰਚ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਸ੍ਰੀ ਰਣਧੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਸਕੂਲ ਦੀ ਸੰਸਥਾਪਕ ਅਤੇ ਸਿੱਖਿਆ ਮਾਹਿਰ ਸ਼੍ਰੀਮਤੀ ਕੰਚਨ ਸ਼ਰਮਾ ਡਾਇਰੈਕਟਰ ਸ੍ਰੀ ਮਨੀਸ਼ ਸ਼ਰਮਾ ਅਧਿਆਪਕ ਅਤੇ ਬੱਚਿਆਂ ਦੇ ਮਾਪਿਆਂ ਨੇ ਭਾਰੀ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ, ਜੋਤ ਜਗਾਉਣ ਅਤੇ ਉਦਘਾਟਨ ਸਮਾਰੋਹ ਨਾਲ ਹੋਈ। ਬੱਚਿਆਂ ਨੇ ਬੁੱਲ ਡਾਂਸ, ਬਟਰ ਫਲਾਈ ਡਾਂਸ, ਪੋਂ-ਪੋਂ ਚੇਅਰ ਡਾਂਸ, ਰਿੰਗ ਡਾਂਸ, ਫਲੈਗ ਡਰਿਲ, ਐਰੋਬਿਕਸ ਅਤੇ ਭੰਗੜਾ ਵਰਗੇ ਪ੍ਰੋਗਰਾਮ ਪੇਸ਼ ਕੀਤੇ। ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਮਨੋਰੰਜਕ ਦੌੜਾਂ ਕਰਵਾਈਆਂ ਗਈਆਂ। ਜਿਨਾਂ ਵਿੱਚ ਬੱਚਿਆਂ ਨੇ ਪੂਰੇ ਉਤਸਾਹ ਨਾਲ ਭਾਗ ਲਿਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।