logo

ਕਾਰਸੇਵਾ ਕਿਲਾ ਆਨੰਦਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ

ਸਤਿ ਸ਼੍ਰੀ ਆਕਾਲ ਜੀ।
ਸਿੱਖ ਪੰਥ ਅਤੇ ਸੰਤ ਸਮਾਜ ਨੂੰ ਉਸ ਸਮੇਂ ਬਹੁਤ ਗਹਿਰਾ ਸਦਮਾ ਲੱਗਾ । ਜਦੋਂ ਕਾਰਸੇਵਾ ਕਿਲਾ ਆਨੰਦਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਅਕਾਲ ਚਲਾਣਾ ਕਰਨ ਦੀ ਖ਼ਬਰ ਮਿਲੀ। ਬਾਬਾ ਸੁੱਚਾ ਸਿੰਘ ਜੀ ਪਿੱਛਲੇ ਕਈ ਦਿਨਾਂ ਤੋਂ ਬੀਮਾਰ ਚਲ ਰਹੇ ਸਨ। ਜਿਹਨਾਂ ਦਾ ਇਲਾਜ਼ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਸਪਤਾਲ ਵਿੱਚ ਚਲ ਰਿਹਾ ਸੀ ਅਤੇ ਉਹ 1ਦਿਸੰਬਰ 2025 ਨੂੰ ਹਸਪਤਾਲ਼ ਵਿੱਚ ਅਕਾਲ ਚਲਾਣਾ ਕਰ ਗਏ ਜੀ। ਬਾਬਾ ਜੀ ਦੇ ਅੰਤਿਮ ਸੰਸਕਾਰ 1 ਵਜੇ ਗੁਰੂਦਵਾਰਾ ਪਤਾਲਪੁਰੀ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਕੀਤੇ ਜਾਣ ਹਨ ਜੀ।
ਸੰਤ ਬਾਬਾ ਲਾਭ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਾਰਸੇਵਾ ਕਿਲਾ ਆਨੰਦਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਦੀ ਸੇਵਾ ਬਾਬਾ ਸੁੱਚਾ ਸਿੰਘ ਜੀ ਦਿੱਤੀ ਗਈ।

0
259 views