logo

ਬਾੜੇਵਾਲ ਰੋਡ ਤੇ ਖੁੱਲੀ ਮੇਗਾ ਫਾਰਮੇਸੀ


ਲੁਧਿਆਣਾ।  ਸ਼ਹਿਰ ਦੇ ਬਾਹਰੀ ਇਲਾਕੇ ਬਾੜੇਵਾਲ ਰੋਡ ਤੇ ਲੁਧਿਆਣਾ ਮੈਡੀਵੇਜ ਹਸਪਤਾਲ ਤੇ ਗੁਰਮੇਲ ਮੈਡੀਕੇਅਰ ਵੱਲੋਂ ਮੇਗਾ ਫਾਰਮੇਸੀ ਖੋਲੀ ਗਈ। ਜਿਸ ਵਿੱਚ ਗਰੀਬ ਲੋਕਾਂ ਨੂੰ ਘੱਟ ਰੇਟਾਂ ਤੇ ਦਵਾਈਆਂ ਦਿੱਤੀਆਂ ਜਾਣਗੀਆਂ। ਹਸਪਤਾਲ ਦੇ ਚੇਅਰਮੈਨ ਤੇ ਗੁਰਮੇਲ ਮੈਡੀਕੇਅਰ ਦੇ ਐਮਡੀ ਭਗਵਾਨ ਸਿੰਘ ਭਾਊ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਕੋਈ ਵੀ ਅਜਿਹੀ ਫਾਰਮੇਸੀ ਨਹੀਂ ਸੀ, ਜਿੱਥੇ ਮਰੀਜਾਂ ਨੂੰ ਸਾਰੀਆਂ ਦਵਾਈਆਂ ਸਸਤੀਆਂ ਮਿਲ ਸਕਣ।

ਇੱਥੇ ਆਲੇ-ਦੁਆਲੇ ਦਰਜਨ ਭਰ ਪਿੰਡ ਹਨ, ਜਿੱਥੋਂ ਦੇ ਲੋਕਾਂ ਨੂੰ ਦਵਾਈ ਲੈਣ ਲਈ ਕਾਫੀ ਦੂਰ ਸ਼ਹਿਰ ਜਾਣਾ ਪੈਂਦਾ ਸੀ। ਜਿਸ ਵਿੱਚ ਕਾਫੀ ਸਮਾਂ ਖਰਾਬ ਹੁੰਦਾ ਸੀ। ਉਹਨਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਫਾਰਮੇਸੀ ਵਿੱਚ ਹੀ ਇੱਕ ਮਹੀਨਾ ਤੱਕ ਮੁਫਤ ਓ.ਪੀ.ਡੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ ਵਿੱਚ ਲੁਧਿਆਣਾ ਮੈਡੀਵੇਜ ਹਸਪਤਾਲ ਦੇ ਮਾਹਿਰ ਡਾਕਟਰ ਫ੍ਰੀ ਚੈਕਅਪ ਕਰਨਗੇ। ਜਰੂਰਤਮੰਦਾਂ ਤੇ ਗਰੀਬ ਮਰੀਜਾਂ ਨੂੰ ਇੱਥੇ ਘੱਟ ਰੇਟਾਂ ਤੇ ਦਵਾਈ ਵੀ ਦਿੱਤੀ ਜਾਵੇਗੀ। ਤਾਂ ਜੋ ਉਹਨਾਂ ਤੇ ਮਹਿੰਗੇ ਇਲਾਜ ਦਾ ਭਾਰ ਨਾ ਪਵੇ। ਫਾਰਮੇਸੀ ਦੇ ਉਦਘਾਟਨ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਕੀਰਤਨ ਕਰਾਇਆ ਗਿਆ। ਕਈ ਸੰਤ-ਮਹਾਪੁਰਖ ਵੀ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।

126
14652 views
  
1 shares