logo

ਵਿਧਾਇਕ ਗੋਇਲ ਨੂੰ ਮੰਤਰੀ ਬਣਾਉਣ ਤੇ ਪਿੰਡ ਰਾਏਧਰਾਣਾ ਵਿਚ ਖ਼ੁਸ਼ੀ ਦੀ ਲਹਿਰ

ਸੰਗਰੂਰ ( ਜੋਸ਼ੀ ) ਐਡਵੋਕੇਟ ਬਰਿੰਦਰ ਕੁਮਾਰ ਗੋਇਲ ਦੇ ਕੈਬਨਿਟ ਮੰਤਰੀ ਬਣਨ 'ਤੇ ਪਿੰਡ ਰਾਏਧਰਾਣਾ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਪਿੰਡ ਵਾਸੀਆਂ ਨੇ ਆਖਿਆ ਕਿ ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਹਮੇਸ਼ਾ ਹੀ ਪਿੰਡ ਦੀ ਬਿਹਤਰੀ ਲਈ ਸੋਚਿਆ ਹੈ। ਮੰਤਰੀ ਬਣਨ ਦੇ ਨਾਲ ਹਲਕੇ ਦੀ ਨੁਹਾਰ ਹੋਰ ਬਦਲੇਗੀ।ਪਿੰਡਾਂ 'ਚ ਰੁਕੇ ਹੋਏ ਸਾਰੇ ਕੰਮ ਮੁਕੰਮਲ ਹੋਣਗੇ। ਇਸ ਦੌਰਾਨ ਗੁਰਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਨੰਬਰਦਾਰ, ਆਪ ਆਗੂ ਹਰਦੀਪ ਸਿੰਘ, ਡਾ. ਸੁਦਰਸ਼ਨ ਸਿੰਘ, ਡਾ. ਪ੍ਰਗਟ ਸਿੰਘ, ਮੱਖਣ ਸਿੰਘ ਬਲਾਕ ਪ੍ਰਧਾਨ, ਬਲਦੇਵ ਸਿੰਘ ਮੈਂਬਰ, ਅਸ਼ੋਕ ਕੁਮਾਰ, ਮੰਗੂ ਸਿੰਘ, ਵਿੰਦਰ ਮੈਂਬਰ, ਗੁਰਦੀਪ ਸਿੰਘ ਡੇਰਾ ਸਾਬਕਾ ਸਰਪੰਚ, ਸੁਖਜਿੰਦਰ ਸਿੰਘ, ਧਰਮਪਾਲ ਸਿੰਘ, ਜੱਗੀ ਸਿੰਘ ਆਦਿ ਹਾਜ਼ਰ ਸਨ।

24
3157 views