logo

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਫਰੀਦਕੋਟ ਜਿਲ੍ਹੇ ਵਿੱਚ ਗਤੀਵਿਧੀਆਂ ਜਾਰੀ 02 ਅਕਤੂਬਰ ਤੱਕ ਸਫਾਈ ਮੁਹਿੰਮ ਚੱਲੇਗੀ-ਏ.ਡੀ.ਸੀ

ਫਰੀਦਕੋਟ (sham chawla) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਫਰੀਦਕੋਟ ਜਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਇਸ ਵਿੱਚ ਭਾਗੀਦਾਰ ਬਣਾ ਕੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਸਫਾਈ ਮੁਹਿੰਮ ਤਹਿਤ ਅੱਜ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਕੋਠੇ ਰਾਮਸਰ, ਢਿੱਲਵਾਂ ਕਲਾਂ, ਘੁਮਿਆਰਾ, ਮੁਮਾਰਾ, ਗੁੱਜਰ, ਕਾਨਿਆਵਾਲੀ, ਢਾਬ ਸ਼ੇਰ ਸਿੰਘ ਵਾਲਾ, ਵਾੜਾ ਦੜਾਕਾ, ਰਾਜੋਵਾਲਾ ਆਦਿ ਵਿਖੇ ਬਣੇ ਕਮਿਊਨਿਟੀ ਸੈਨੇਟਰੀ ਕੰਪਲੈਕਸ (ਸਾਂਝੇ ਪਖਾਨੇ) ਦੀ ਸਫਾਈ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਆਪ ਇਸ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਉਤਸ਼ਾਹ ਨਾਲ ਸਾਂਝੇ ਪਖਾਨਿਆਂ ਦੇ ਅੰਦਰੋ ਅਤੇ ਆਲੇ ਦੁਆਲੇ ਦੀ ਸਫਾਈ ਕੀਤੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਸੋਲਿਡ ਵੇਸਟ ਮੈਨੇਜਮੈਂਟ ਪਲਾਟਾਂ, ਜਨਤਕ ਥਾਵਾਂ ਗੁਰਦੁਆਰੇ, ਧਰਮਸ਼ਾਲਾ, ਸੱਥਾਂ ਦੀ ਸਫਾਈ ਕਰਵਾਏ ਗਈ। ਸਕੂਲਾਂ ਵਿੱਚ ਬੱਚਿਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਸਵੱਛਤਾ ਦੀ ਸਹੁੰ ਚੁਕਵਾਈ ਗਈ। ਵਾਟਰ ਵਰਕਸਾਂ ਦੀ ਸਫਾਈ ਕਰਵਾਉਣ ਉਪਰੰਤ ਖਾਲੀ ਥਾਵਾਂ ਤੇ ਇੱਕ ਰੁੱਖ ਮਾਂ ਦੇ ਨਾਮ ਤਹਿਤ ਨਵੇਂ ਬੂਟੇ ਲਗਾਏ ਗਏ।

ਇਸ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਦਫਤਰ, ਜਿਲ੍ਹਾ ਪ੍ਰੀਸ਼ਦ ਦਫਤਰ ਆਦਿ ਵਿਖੇ ਵੀ ਸਫਾਈ ਕਰਵਾਈ ਗਈ ਅਤੇ ਬੂਟੇ ਲਗਾਏ ਗਏ।

ਇਸ ਮੌਕੇ ਐਕਸੀਅਨ ਜਸਵਿੰਦਰ ਸਿੰਘ, ਐਸ.ਡੀ.ਓ ਸੰਦੀਪ ਸਿੰਘ, ਸੁਭਾਸ਼ ਚੰਦਰ, ਕੁਲਜੀਤ ਕੌਰ, ਜਿਲ੍ਹਾ ਕੋ-ਆਰਡੀਨੇਟਰ ਗੁਰਪ੍ਰੀਤ ਸਿੰਘ , ਜੇ.ਈ. ਬੀ.ਆਰ.ਸੀ ਜਸਵੀਰ ਸਿੰਘ, ਗੁਰਤੇਜ ਸਿੰਘ, ਬਲਰਾਜ ਸਿੰਘ, ਸਚਿਨ, ਲਖਵੀਰ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ ਆਦਿ ਸ਼ਾਮਲ ਸਨ।

5
812 views