logo

ਖੇਡਾਂ ਵਤਨ ਪੰਜਾਬ ਦੀਆਂ, ਅੰਡਰ 17 ਅਤੇ 21 ਸਾਲ ਲੜਕੀਆਂ ਦੇ ਪਾਵਰ ਲਿਫਟਿੰਗ ਮੁਕਾਬਲੇ ਸਮਾਪਤ। ਅੰਡਰ 17 ਅਤੇ 21 ਸਾਲ ਲੜਕਿਆਂ ਦੇ ਪਾਵਰ ਲਿਫਟ ਮੁਕਾਬਲੇ ਸ਼ੁਰੂ।

ਭਰਤਗੜ/ ਕੀਰਤਪੁਰ ਸਾਹਿਬ 26 ਸਤੰਬਰ (ਸਰਬਜੀਤ ਜੰਜੂਆ)
ਖੇਡਾਂ ਵਤਨ ਪੰਜਾਬ ਦੀਆਂ ਸਾਲ 2024 ਸੀਜ਼ਨ 3 ਦੇ ਜ਼ਿਲਾ ਪੱਧਰੀ ਪਾਵਰ ਲਿਫਟਿੰਗ ਮੁਕਾਬਲੇ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ੍ਹ ਵਿਖੇ ਚੱਲ ਰਹੇ ਹਨ, ਵਿਖੇ ਬੀਤੀ ਦੇਰ ਸ਼ਾਮ ਅੰਡਰ 17 ਸਾਲ ਅਤੇ 21 ਸਾਲ ਲੜਕੀਆਂ ਦੇ ਪਾਵਰ ਲਿਫਟਿੰਗ ਮੁਕਾਬਲੇ ਸਮਾਪਤ ਹੋ ਗਏ ਅਤੇ ਅੱਜ ਲੜਕਿਆਂ ਦੇ ਪਾਵਰ ਲਿਫਟਿੰਗ ਮੁਕਾਬਲੇ ਕਰਵਾਏ ਗਏ ਜੋ ਕਿ ਖਬਰ ਭੇਜੇ ਜਾਣ ਤੱਕ ਜਾ ਰਹੀ ਸਨ।
ਅੰਡਰ 17 ਸਾਲ ਲੜਕੀਆਂ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਦੇ ਨਤੀਜੇ ਜਾਰੀ ਕਰਦੇ ਹੋਏ ਓਵਰ ਆਲ ਇਨਚਾਰਜ ਸੁਰਿੰਦਰ ਪਾਲ ਭੱਲਾ, ਉਪ ਕਨਵੀਨਰ ਅਰਵਿੰਦਰ ਕੁਮਾਰ, ਉੱਪ ਕਨਵੀਨਰ ਬਲਜਿੰਦਰ ਰੀਹਲ ਨੇ ਦੱਸਿਆ ਕਿ 43 ਕਿਲੋਗ੍ਰਾਮ ਭਾਰ ਵਰਗ ਵਿੱਚ ਨਵਜੀਤ ਕੌਰ ਸਰਸਾ ਨੰਗਲ ਨੇ ਪਹਿਲਾ ,ਤਨਜੀਤ ਕੌਰ ਸਰਸਾ ਨੰਗਲ ਨੇ ਦੂਸਰਾ, ਕੋਮਲ ਥਾਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ,
47 ਕਿਲੋਗ੍ਰਾਮ ਭਾਰ ਵਰਗ ਵਿੱਚ ਇਸ਼ਮੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਨੇ ਪਹਿਲਾ, ਹਰਪ੍ਰੀਤ ਕੌਰ ਸਰਸਾ ਨੰਗਲ ਨੇ ਦੂਸਰਾ, ਨਵਨੀਤ ਕੌਰ ਸਰਸਾ ਨੰਗਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ,
52 ਕਿਲੋਗ੍ਰਾਮ ਭਾਰ ਵਰਗ ਵਿੱਚ ਨਵਦੀਪ ਕੌਰ ਸਰਸਾ ਨੰਗਲ ਨੇ ਪਹਿਲਾ, ਨਵਜੋਤ ਕੌਰ ਸਰਸਾ ਨੰਗਲ ਨੇ ਦੂਸਰਾ, ਮਨਦੀਪ ਕੌਰ ਥਾਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ,
57 ਕਿਲੋਗ੍ਰਾਮ ਭਾਰ ਵਰਗ ਵਿੱਚ ਕਿਰਨਦੀਪ ਕੌਰ ਚਨੌਲੀ ਬਸੀ ਨੇ ਪਹਿਲਾਂ ,ਇਸਮੀਤ ਕੌਰ ਸਰਸਾ ਨੰਗਲ ਨੇ ਦੂਸਰਾ, ਸ਼ੁਭਪ੍ਰੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, 63 ਕਿਲੋਗ੍ਰਾਮ ਭਾਰ ਵਰਗ ਵਿੱਚ ਨਰਿੰਦਰਜੀਤ ਕੌਰ ਕੰਨਿਆ ਸਕੂਲ ਤਖਤਗੜ੍ਹ ਨੇ ਪਹਿਲਾ, ਜਸਪ੍ਰੀਤ ਕੌਰ ਚਨੋਲੀ ਬਸੀ ਨੇ ਦੂਸਰਾ, ਗੁਰਪ੍ਰੀਤ ਕੌਰ ਸਰਸਾ ਨੰਗਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, 72 ਕਿਲੋਗ੍ਰਾਮ ਭਾਰ ਵਰਗ ਵਿੱਚ ਪੂਜਾ ਬਾਸੋਵਾਲ ਨੇ ਪਹਿਲਾ, ਸਿਮਰਨ ਕੌਰ ਥਾਣਾ ਨੇ ਦੂਸਰਾ, ਅਦਿੱਤੀ ਬਾਸੋਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, 72 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਸਿਮਰਨਜੀਤ ਕੌਰ ਚਨੋਲੀ ਬਸੀ ਨੇ ਪਹਿਲਾ, ਦਮਨਪ੍ਰੀਤ ਕੌਰ ਸਰਸਾ ਨੰਗਲ ਨੇ ਦੂਸਰਾ ਅਤੇ ਕਾਜਲ ਕੁਮਾਰੀ ਕੰਨਿਆ ਸਕੂਲ ਰੋਪੜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 21 ਸਾਲ ਲੜਕੀਆਂ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਦੇ 43 ਕਿਲੋਗ੍ਰਾਮ ਭਾਰ ਵਰਗ ਵਿੱਚ ਨਿਸ਼ੂ ਕੁਮਾਰੀ ਦੁਗਰੀ ਨੇ ਪਹਿਲਾ ਸਥਾਨ, 63 ਕਿਲੋ ਭਾਰ ਵਰਗ ਵਿੱਚ ਜਸਪ੍ਰੀਤ ਕੌਰ ਸਰਸਾ ਨੰਗਲ ਨੇ ਪਹਿਲਾ ਸਥਾਨ, 72 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਪਿਤਾ ਰਾਣਾ ਕੰਨਿਆ ਸਕੂਲ ਤਖਤਗੜ੍ਹ ਨੇ ਪਹਿਲਾ , 84 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਜਲ ਬਾਸੋਵਾਲ ਨੇ ਪਹਿਲਾ ਸਥਾਨ, ਦਵਿੰਦਰ ਕੌਰ ਦੁਗਰੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਸਾਲ ਲੜਕਿਆਂ ਦੇ ਪਾਵਰ ਲਿਫਟ ਮੁਕਾਬਲਿਆਂ ਦੇ ਵਿੱਚ 53 ਕਿਲੋਗ੍ਰਾਮ ਭਾਰ ਵਰਗ ਵਿੱਚ ਕਰਨਦੀਪ ਸਿੰਘ ਨੂੰਹੋ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਸਰਾ, ਮਨਵੀਰ ਸਿੰਘ ਸੈਦਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, 59 ਕਿਲੋਗ੍ਰਾਮ ਭਾਰ ਵਰਗ ਵਿੱਚ ਬਿੱਟੂ ਕੁਮਾਰ ਨੂਹਾਂ ਪਹਿਲਾਂ ਨੇ ਪਹਿਲਾ, ਸੋਨੂ ਥਾਣਾ ਸਕੂਲ ਨੇ ਦੂਸਰਾ, ਹਿਤੇਸ਼ ਕੁਮਾਰ ਥਾਣਾ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
66 ਕਿਲੋਗ੍ਰਾਮ ਭਾਰ ਵਰਗ ਵਿੱਚ ਕਰਨਵੀਰ ਸਿੰਘ ਨੂਰਪੁਰ ਬੇਦੀ ਨੇ ਪਹਿਲਾ, ਰਿਸ਼ਵ ਕੁਮਾਰ ਬੱਸ ਸਵਾਲ ਨੇ ਦੂਸਰਾ, ਗੁਰਪ੍ਰੀਤ ਸਿੰਘ ਸਰਸਾ ਨੰਗਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ,74 ਕਿਲੋਗ੍ਰਾਮ ਭਾਰ ਵਰਗ ਵਿੱਚ ਕ੍ਰਿਸ਼ਦੀਪ ਸਿੰਘ ਨੂਹੋਂ ਨੇ ਪਹਿਲਾ, ਹਰਸ਼ਦੀਪ ਸਿੰਘ ਸਰਸਾ ਨੰਗਲ ਨੇ ਦੂਸਰਾ,ਹਰਵੀਰ ਸਿੰਘ ਸਰਸਾ ਨੰਗਲ ਨੇ ਤੀਸਰਾ ਸਥਾਨ ਕੀਤਾ, 83 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਪ੍ਰੀਤ ਸਿੰਘ ਮੱਸੇਵਾਲ ਸਕੂਲ ਨੇ ਪਹਿਲਾਂ, ਹਰਸਪ੍ਰੀਤ ਸਿੰਘ ਹੋਲੀ ਫੈਮਿਲੀ ਸਕੂਲ ਰੋਪੜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, 93 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਕੀਤ ਸਿੰਘ ਨੂਹੋਂ ਨੇ ਪਹਿਲਾਂ, ਅਦਿਤਿਆ ਰਾਏ ਹੋਲੀ ਫੈਮਲੀ ਸਕੂਲ ਨੇ ਦੂਸਰਾ ਸਾਹਿਬ ਪ੍ਰਾਪਤ ਕੀਤਾ, 105 ਕਿਲੋਗ੍ਰਾਮ ਭਾਰ ਵਰਗ ਵਿੱਚ ਕੁਸ਼ਾਰ ਘਈ ਨੂਹੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਰਬਜੀਤ ਕੌਰ,ਦਲਜੀਤ ਕੌਰ,ਨੀਲਮ ਰਾਣੀ,ਕੁਲਵਿੰਦਰ ਸਿੰਘ, ਵਨੀਤ ਭੱਲਾ, ਸੰਜੀਵ ਘਈ,ਹਰਪ੍ਰੀਤ ਸਿੰਘ ਲੱਕੀ, ਅਮਰਜੀਤ ਸਿੰਘ, ਗੁਰਦਰਸ਼ਨ ਸਿੰਘ ,ਸੁਖਦਰਸ਼ਨ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।

22
3174 views