logo

ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਦੇ ਫੁੱਟਬਾਲ ਖਿਡਾਰੀ ਮਨਜੋਤ ਸਿੰਘ ਧਾਮੀ ਦੀ ਭਾਰਤੀ ਅੰਡਰ 20 ਟੀਮ ਲਈ ਹੋਈ ਚੋਣ।

ਸ਼੍ਰੀ ਅਨੰਦਪੁਰ ਸਾਹਿਬ 24 ਸਤੰਬਰ 2024 (ਸਰਬਜੀਤ ਜੰਜੂਆ)ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਦੇ ਖਿਡਾਰੀ ਮਨਜੋਤ ਸਿੰਘ ਧਾਮੀ ਦੀ ਭਾਰਤੀ ਅੰਡਰ 20 ਫੁੱਟਬਾਲ ਟੀਮ ਲਈ ਚੋਣ ਹੋਈ।
ਫੁਟਬਾਲ ਕੋਚ ਅਮਰਜੀਤ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਧਾਮੀ ਜੋ ਕਿ ਬੰਗਲੋਰ ਫੁਟਬਾਲ ਕਲੱਬ ਵਿੱਚ ਪ੍ਰੋਫੈਸ਼ਨਲ ਫੁੱਟਬਾਲ ਪਲੇਅਰ ਵਜੋਂ ਖੇਡ ਰਿਹਾ ਹੈ ਦੀ ਭਾਰਤੀ ਅੰਡਰ 20 ਫੁੱਟਬਾਲ ਟੀਮ ਵਿੱਚ ਚੋਣ ਹੋਈ ਹੈ ਜੋ ਕਿ ਏਸ਼ੀਅਨ ਕੁਆਲੀਫਾਇਰ ਜੋ ਕਿ ਲੋਸ ਵਿੱਚ ਹੋਣ ਜਾ ਰਿਹਾ ਹੈ। ਜਿਸ ਵਿੱਚ ਭਾਰਤੀ ਅੰਡਰ 20 ਫੁੱਟਬਾਲ ਟੀਮ ਦਾ ਪਹਿਲਾ ਮੈਚ 25 ਸਤੰਬਰ ਨੂੰ ਮੰਗੋਲੀਆ ਨਾਲ ਅਤੇ ਦੂਸਰਾ ਮੈਚ 27 ਸਤੰਬਰ ਨੂੰ ਈਰਾਨ ਨਾਲ ਅਤੇ ਤੀਸਰਾ ਮੈਚ 29 ਸਤੰਬਰ ਨੂੰ ਲੋਸ ਨਾਲ ਹੋਣਾ ਹੈ। ਫੁੱਟਬਾਲ ਕੋਚ ਅਮਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਮਨਜੋਤ ਸਿੰਘ ਧਾਮੀ ਪਹਿਲਾਂ ਵੀ ਭਾਰਤੀ ਅੰਡਰ 17 ਟੀਮ ਦਾ ਮੈਂਬਰ ਅਤੇ ਵਾਇਸ ਕੈਪਟਨ ਰਹਿ ਚੁੱਕਾ ਹੈ ਅਤੇ ਸੈਫ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਅੰਡਰ 17 ਏਸ਼ੀਅਨ ਕੁਲੀਫਾਇਰ ਵਿੱਚ ਭਾਗ ਲੈ ਚੁੱਕਾ ਹੈ। ਅਤੇ ਇਹ ਵੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਵੀ ਮਨਜੋਤ ਸਿੰਘ ਧਾਮੀ ਅੰਡਰ 20 ਭਾਰਤੀ ਟੀਮ ਵਿੱਚ ਉਪ- ਕਪਤਾਨ ਵਜੋਂ ਜਾ ਰਿਹਾ ਹੈ। ਇਸ ਮੌਕੇ ਤੇ ਫੁੱਟਬਾਲ ਕੋਚ ਅਮਰਜੀਤ ਸਿੰਘ ਅਤੇ ਮਨਜੋਤ ਸਿੰਘ ਧਾਮੀ ਦੇ ਪਿਤਾ ਹਰਜਾਪ ਸਿੰਘ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ,ਰੂਪਨਗਰ ਹਲਕਾ ਵਿਧਾਇਕ ਸ਼੍ਰੀ ਦਿਨੇਸ਼ ਚੱਡਾ ਜੀ, ਜਿਲਾ ਖੇਡ ਅਫਸਰ ਜਗਜੀਵਨ ਸਿੰਘ, ਅਕੈਡਮੀ ਦੇ ਅਥਲੈਟਿਕਸ ਕੋਚ ਜਗਬੀਰ ਸਿੰਘ,ਹਰਵਿੰਦਰ ਸਿੰਘ, ਦਰਪਾਲ ਸਿੰਘ , ਬਾਕਸਿੰਗ ਕੋਚ ਮੈਡਮ ਗੁਰਜੀਤ ਕੌਰ, ਓਲੰਪੀਅਨ ਰਣਜੀਤ ਸਿੰਘ ਜੀ ਅਤੇ ਇਲਾਕਾ ਨਿਵਾਸੀਆਂ ਨੇ ਵਧਾਈ ਦਿੱਤੀ।

24
1452 views